Tuesday, December 11, 2018

ਲਖਵੀਰ ਸਿੰਘ ਖੰਨਾ ਬਣੇ ਇੰਸਪੈਕਟਰ ਐਸ ਐਸ ਪੀ ਫਤਹਿਗੜ੍ਹ ਸਾਹਿਬ ਨੇ ਐਟੀਨਾਰਕੋਟੈਕ ਪੁਲਿਸ ਜਿਲਾ ਫਤਹਿਗੜ੍ਹ ਸਾਹਿਬ ਦੀ ਜਿੰਮੇਵਾਰੀ ਸੌਂਪੀ

              


 ਖੰਨਾ,11 ਦਸੰਬਰ  -
ਪੁਲਿਸ ਜਿਲਾ• ਫਤਹਿਗੜ੍ਹ ਸਾਹਿਬ  ਦੇ ਸਕਿਉਰਿਟੀ ਬਰਾਂਚ ਦੇ  ਇੰਚਾਰਜ ਸਬ ਇਨਸਪੈਕਟਰ ਲਖਵੀਰ  ਸਿੰਘ ਦੀਆਂ ਵਧੀਆ ਸੇਵਾਵਾਂ ਨੂੰਂ ਮੁੱਖ ਰੱਖਦੇ ਹੋਏ ਪੁਲਿਸ ਵਿਭਾਗ ਵੱਲੋਂ ਉਹਨਾਂ ਦੀ ਤਰੱਕੀ ਬਤੌਰ ਇਨਸਪੈਕਟਰ ਕਰ ਦਿੱਤੀ। ਇਸ ਮੌਕੇ ਤੇ  ਐਸਐਸਪੀ ਸ੍ਰੀਮਤੀ ਅਲਕਾ ਮੀਨਾ  , ਐਸ ਪੀ ਰਵਿੰਦਰਪਾਲ ਸਿੰਘ ਐਚ , ਹਰਪਾਲ ਸਿੰਘ ਐਸ ਪੀ ਡੀ  ਅਤੇ ਡੀਐਸਪੀ ਸਨਦੀਪ ਕੌਰ  ਨੇ ਲਖਵੀਰ ਸਿੰਘ  ਨੂੰਂ ਸਟਾਰ ਲਗਾ ਕੇ ਤਰੱਕੀ ਪ੍ਰਦਾਨ ਕੀਤੀ ਅਤੇ ਨਾਲ ਹੀ ਉਨਾਂ• ਨੂੰਂ ਪੁਲਿਸ ਜਿਲਾ• ਫਤਹਿਗੜ੍ਹ ਸਾਹਿਬ ਐਟੀਨਾਰਕੋਟੈਕ ਸੈੱਲ  ਦੀ ਕਮਾਨ ਵੀ ਸੌਂਪ ਦਿੱਤੀ। ਗੌਰਤਲਬ ਹੈ ਕਿ ਲਖਵੀਰ  ਸਿੰਘ ਖੰਨਾ ਦੇ ਹੀ ਜੰਮਪਲ ਹਨ ਤੇ ਐਟੀਨਾਰਕੋਟੈਕ ਰੇਂਜ ਲੁਧਿਆਣਾ ਅਤੇ ਸਕਿਊਰਿਟੀ ਬਰਾਂਚ  ਪੁਲਿਸ ਜਿਲਾ• ਖੰਨਾ ਵਿੱਚ ਵੀ ਸੇਵਾ ਨਿਭਾ ਚੁੱਕੇ ਹਨ ।  ਐਸਐਸਪੀ ਅਲਕਾ ਮੀਨਾ  ਨੇ ਲਖਵੀਰ  ਸਿੰਘ  ਦੇ ਵਿਸ਼ਵਾਸ ਤੇ ਖਰੇ• ਉਤਰਦੇ ਹੋਏ ਉਹਨਾਂ ਨੇ ਫਤਹਿਗੜ੍ਹ ਸਾਹਿਬ  ਦੀ ਐਟੀਨਾਰਕੋਟੈਕ ਸੈੱਲ ਦੇ ਨਾਲ ਨਾਲ ਸਪੈਸ਼ਲ ਸੈੱਲ ਦਾ ਇਨਚਾਰਜ਼ ਲਗਾਈਆਂ ਗਿਆ ਹੈ।  ਇਸਤੋਂ ਇਲਾਵਾ ਉਨਾਂ• ਸਹਿਰ ਨਿਵਾਸੀਆਂ ,ਸਮਾਜ ਸੇਵੀ ਸੰਸਥਾਵਾਂ ਦਾ ਅਤੇ ਸਾਰੇ ਹੀ ਦੋਸਤਾਂ ਦਾ ਉਨਾਂ• ਵੱਲੋਂ ਦਿੱਤੇ ਸਹਿਯੋਗ ਦਾ ਤਹਿ ਦਿਲੋਂ  ਧੰਨਵਾਦ ਕੀਤਾ।  ਅਤੇ ਮਹਿਕਮੇ ਵੱਲੋਂ   ਦਿਤੀਆਂ ਗਈਆਂ ਸੇਵਾਵਾਂ ਨੂੰ ਤਨਦੇਹੀ ਨਾਲ ਨਿਭਾਉਣਗੇ ।


ਫੋਟੋ ਕੈਪਸ਼ਨ- ਐਸਐਸਪੀ ਅਲਕਾ ਮੀਨਾ  ਅਤੇ ਐਸਪੀ(ਐਚ) ਰਵਿੰਦਰਪਾਲ ਸਿੰਘ, ਹਰਪਾਲ ਸਿੰਘ ਐਸ ਪੀ ਡੀ, ਲਖਵੀਰ  ਸਿੰਘ ਦੀ ਤਰੱਕੀ ਬਤੌਰ ਇਨਸਪੈਕਟਰ ਰੈਂਕ ਦੇ ਸਟਾਰ ਲਗਾਉਂਦੇ ਹੋਏ।