Thursday, December 20, 2018

ਪੰਚਾਇਤ ਚੋਣਾਂ-2018- ਜ਼ਿਲ•ਾ ਲੁਧਿਆਣਾ ਵਿੱਚ ਸਰਪੰਚੀ ਲਈ 3290 ਅਤੇ ਪੰਚੀ ਲਈ 12505 ਨਾਮਜ਼ਦਗੀਆਂ -ਨਾਮਜ਼ਦਗੀ ਪੱਤਰਾਂ ਦੀ ਵਾਪਸੀ ਅਤੇ ਚੋਣ ਨਿਸ਼ਾਨਾਂ ਦੀ ਵੰਡ 21 ਨੂੰ -ਚੋਣ ਪ੍ਰਕਿਰਿਆ ਅਮਨ-ਅਮਾਨ ਅਤੇ ਪਾਰਦਰਸ਼ਤਾ ਨਾਲ ਨੇਪਰੇ ਚਾੜ•ੀ ਜਾਵੇਗੀ-ਜ਼ਿਲ•ਾ ਚੋਣ ਅਫ਼ਸਰ


ਲੁਧਿਆਣਾ, 20 ਦਸੰਬਰ
- (ਪ੍ਰੈਸ ਨੋਟ ਲੋਕ ਸੰਪਰਕ)-ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫ਼ਸਰ ਸ੍ਰੀ ਪ੍ਰਦੀਪ
ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਗਾਮੀ ਪੰਚਾਇਤ ਚੋਣਾਂ ਲਈ
ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਤੱਕ ਸਰਪੰਚੀ ਲਈ ਕੁੱਲ 3290 ਅਤੇ ਪੰਚੀ ਲਈ ਕੁੱਲ
12505 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ। ਅੱਜ ਖ਼ਬਰ ਲਿਖੇ ਜਾਣ ਤੱਕ ਨਾਮਜ਼ਦਗੀ ਪੱਤਰਾਂ
ਦੀ ਪੜਤਾਲ ਦਾ ਕੰਮ ਜਾਰੀ ਸੀ।
ਉਨ•ਾਂ ਕਿਹਾ ਕਿ ਬਲਾਕ ਡੇਹਲੋਂ ਵਿੱਚ ਸਰਪੰਚੀ ਲਈ 149 ਅਤੇ ਪੰਚੀ ਲਈ 703 ਨਾਮਜ਼ਦਗੀਆਂ
ਪ੍ਰਾਪਤ ਹੋਈਆਂ ਹਨ। ਇਸੇ ਤਰ•ਾਂ ਬਲਾਕ ਦੋਹਾਰਾ ਵਿੱਚ ਸਰਪੰਚੀ ਲਈ 192 ਅਤੇ ਪੰਚੀ ਲਈ
654, ਬਲਾਕ ਜਗਰਾਂਉ ਵਿੱਚ ਸਰਪੰਚੀ ਲਈ 346 ਅਤੇ ਪੰਚੀ ਲਈ 1276, ਬਲਾਕ ਖੰਨਾ ਵਿੱਚ
ਸਰਪੰਚੀ ਲਈ 215 ਅਤੇ ਪੰਚੀ ਲਈ 892, ਬਲਾਕ ਲੁਧਿਆਣਾ-1 ਵਿੱਚ ਸਰਪੰਚੀ ਲਈ 400 ਅਤੇ
ਪੰਚੀ ਲਈ 1608, ਬਲਾਕ ਲੁਧਿਆਣਾ-2 ਵਿੱਚ ਸਰਪੰਚੀ ਲਈ 555 ਅਤੇ ਪੰਚੀ ਲਈ 1778, ਬਲਾਕ
ਮਾਛੀਵਾੜਾ ਵਿੱਚ ਸਰਪੰਚੀ ਲਈ 403 ਅਤੇ ਪੰਚੀ ਲਈ 1185, ਬਲਾਕ ਮਲੌਦ ਵਿੱਚ ਸਰਪੰਚੀ ਲਈ
155 ਅਤੇ ਪੰਚੀ ਲਈ 639, ਬਲਾਕ ਪੱਖੋਵਾਲ ਵਿੱਚ ਸਰਪੰਚੀ ਲਈ 138 ਅਤੇ ਪੰਚੀ ਲਈ 744,
ਬਲਾਕ ਰਾਏਕੋਟ ਵਿੱਚ ਸਰਪੰਚੀ ਲਈ 148 ਅਤੇ ਪੰਚੀ ਲਈ 614, ਬਲਾਕ ਸਮਰਾਲਾ ਵਿੱਚ
ਸਰਪੰਚੀ ਲਈ 223 ਅਤੇ ਪੰਚੀ ਲਈ 848, ਬਲਾਕ ਸਿੱਧਵਾਂ ਬੇਟ ਵਿੱਚ ਸਰਪੰਚੀ ਲਈ 201 ਅਤੇ
ਪੰਚੀ ਲਈ 798 ਅਤੇ ਬਲਾਕ ਸੁਧਾਰ ਵਿੱਚ ਸਰਪੰਚੀ ਲਈ 165 ਅਤੇ ਪੰਚੀ ਲਈ 766
ਨਾਮਜ਼ਦਗੀਆਂ ਦਰਜ ਕੀਤੀਆਂ ਗਈਆਂ ਹਨ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਨਾਮਜ਼ਦਗੀਆਂ 21 ਦਸੰਬਰ ਨੂੰ ਬਾਅਦ ਦੁਪਹਿਰ 3 ਵਜੇ ਤੱਕ
ਵਾਪਸ ਲਈਆਂ ਜਾ ਸਕਣਗੀਆਂ, ਉਪਰੰਤ ਉਸੇ ਦਿਨ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ।
ਵੋਟਾਂ ਮਿਤੀ 30 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪਾਈਆਂ ਜਾਣਗੀਆਂ।
ਵੋਟਾਂ ਦੀ ਗਿਣਤੀ ਉਪਰੰਤ ਨਤੀਜੇ ਵੀ ਉਸੇ ਦਿਨ ਸ਼ਾਮ ਨੂੰ ਐਲਾਨ ਦਿੱਤੇ ਜਾਣਗੇ। ਜ਼ਿਲ•ਾ
ਲੁਧਿਆਣਾ ਦੇ ਕੁੱਲ 941 ਸਰਪੰਚਾਂ ਅਤੇ 6391 ਪੰਚਾਂ ਦੀ ਚੋਣ ਲਈ ਵੋਟਾਂ ਦੀ ਸਮੁੱਚੀ
ਪ੍ਰਕਿਰਿਆ ਨੂੰ ਅਮਨ-ਅਮਾਨ ਅਤੇ ਪਾਰਦਰਸ਼ਤਾ ਨਾਲ ਨੇਪਰੇ ਚਾੜਿਆ ਜਾਵੇਗਾ। ਇਸ ਮੌਕੇ
ਵਧੀਕ ਡਿਪਟੀ ਕਮਿਸ਼ਨਰ (ਵ)-ਕਮ-ਵਧੀਕ ਜ਼ਿਲ•ਾ ਚੋਣ ਅਫ਼ਸਰ ਡਾ. ਸ਼ੇਨਾ ਅਗਰਵਾਲ ਵੀ ਹਾਜ਼ਰ
ਸਨ।