Wednesday, January 23, 2019

ਦਾਊਦ ਪੁਰ ਐਗਰੀਕਲਚਰ ਸੁਸਾਇਟੀ ਦੀ ਚੋਣ ਕਰਵਾਈ ਗਈ। ਚੋਣ ਅਧਿਕਾਰੀ ਵਿਜੈ ਸਿੰਘ ਤੇ ਪੁਸ਼ਪਿੰਦਰ ਕੌਰ ਦੀ ਨਿਗਰਾਨੀ 'ਚ ਸਭਾ ਦੀ ਚੋਣ ਕਰਵਾਈ ਗਈ।

ਕਾਂਗਰਸ ਪਾਰਟੀ ਨੇ ਸਾਬਕਾ ਯੂਥ ਪ੍ਰਧਾਨ ਖੰਨਾ ਯਾਦਵਿੰਦਰ ਸਿੰਘ ਲਿਬੜਾ ਦੀ ਅਗਵਾਈ 'ਚ ਭਾਰੀ ਬਹੁਮਤ ਨਾਲ 10 ਮੈਂਬਰਾਂ 'ਚੋਂ 7 ਮੈਂਬਰ ਬਣਾ ਕੇ ਸੁਸਾਇਟੀ 'ਤੇ ਕਬਜ਼ਾ ਕੀਤਾ। ਮੈਂਬਰਾਂ 'ਚ ਲਿਬੜਾ ਜ਼ੋਨ ਤੋਂ ਯਾਦਵਿੰਦਰ ਸਿੰਘ, ਜਗਰੂਪ ਸਿੰਘ ਨੰਬਰਦਾਰ, ਚਮਕੌਰ ਸਿੰਘ, ਕੌੜੀ ਜ਼ੋਨ ਤੋਂ ਨਵਜੀਤ ਸਿੰਘ, ਮਨਜਿੰਦਰ ਸਿੰਘ, ਦਾਊਦਪੁਰ ਜ਼ੋਨ ਤੋਂ ਪਰਮੋਦ ਕੁਮਾਰ, ਸੋਹਣ ਸਿੰਘ, ਬਲਵਿੰਦਰ ਸਿੰਘ, ਮਨਮੋਹਣ ਕੌਰ, ਮਨਜੀਤ ਕੌਰ ਭੱਟੀ ਮੈਂਬਰ ਚੁਣੇ ਗਏ। ਨਵੇਂ ਚੁਣੇ ਗਏ ਮੈਂਬਰਾਂ ਨੇ ਕਿਹਾ ਕਿ ਉਹ ਸੁਸਾਇਟੀ ਦਾ ਕੰਮਕਾਰ ਪੂਰੀ ਇਮਾਨਦਾਰੀ ਨਾਲ ਕਰਨਗੇ ਤੇ ਸੁਸਾਇਟੀ 'ਚ ਸਾਰੀਆਂ ਸਹੂਲਤਾਂ ਦੇਣ ਲਈ ਤਤਪਰ ਰਹਿਣਗੇ। ਯਾਦਵਿੰਦਰ ਸਿੰਘ ਲਿਬੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕਰਜ਼ੇ ਦੇ ਮੱਕੜਜਾਲ 'ਚ ਕੱਢਣ ਲਈ ਯਤਨ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਦੀਆਂ ਕਿਸਾਨ ਭਲਾਈ ਦੀਆਂ ਸਕੀਮਾਂ ਸਬੰਧੀ ਖੇਤੀਬਾੜੀ ਸਭਾ ਰਾਹੀਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਤੇ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਪ੍ਰੋਗਰਾਮ ਉਲੀਕੇ ਜਾਣਗੇ। ਇਸ ਮੌਕੇ ਸੈਕਟਰੀ ਚਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਸਰਪੰਚ ਜਸਵੰਤ ਸਿੰਘ, ਹਰੀ ਸਿੰਘ ਸਾਬਕਾ ਸਰਪੰਚ, ਕੁਲਦੀਪ ਸਿੰਘ, ਗਗਨਦੀਪ ਸਿੰਘ, ਰਾਜੂ ਦਾਊਦਪੁਰ, ਨਿਰਮਲ ਸਿੰਘ ਲਿਬੜਾ, ਕੁਲਵਿੰਦਰ ਸਿੰਘ ਲਿਬੜਾ, ਤਾਰਾ ਸਿੰਘ, ਬਲਜੀਤ ਕੌਰ ਕੌੜੀ, ਸਰਪੰਚ ਦਵਿੰਦਰ ਸਿੰਘ ਕੌੜੀ, ਰਾਜਿੰਦਰ ਸਿੰਘ, ਪਿਆਰ ਸਿੰਘ ਆਦਿ ਹਾਜ਼ਰ ਸਨ।