Sunday, April 21, 2019

ਖੰਨਾ ਸ਼ਹਿਰ ਦੇ ਅਜਾਦੀ ਘੁਲਾਟੀਏ ਜਥੇਦਾਰ ਸੁਰਜੀਤ ਸਿੰਘ ਦਾ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ


ਖੰਨਾ ਸ਼ਹਿਰ ਦੇ ਪ੍ਰਸਿੱਧ ਆਜ਼ਾਦੀ ਘੁਲਾਟੀਏ ਜਥੇਦਾਰ ਸੁਰਜੀਤ ਸਿੰਘ ਦਾ ਸੰਖੇਪ ਬਿਮਾਰੀ ਪਿੱਛੋਂ ਅੱਜ ਦਿਹਾਂਤ ਹੋ ਗਿਆ। ਜਿੰਨ੍ਹਾਂ ਦਾ ਅੱਜ ਐਤਾਰ ਨੂੰ ਖੰਨਾ ਦੇ ਸ਼ਮਸ਼ਾਨਘਾਟ ਵਿਖੇ ਸਸਕਾਰ ਕਰ ਦਿੱਤਾ ਗਿਆ ਹੈ। ਸਸਕਾਰ ਤੋਂ ਪਹਿਲਾ ਖੰਨਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਲਾਮੀ ਦੇ ਕੇ ਅੰਤਿਮ ਵਿਦਾਇਗੀ ਦਿੱਤੀ ਗਈ। ਐੱਸਡੀਐੱਮ ਖੰਨਾ ਸੰਦੀਪ ਸਿੰਘ, ਤਹਿਸੀਲਦਾਰ ਕਰਨ ਗੁਪਤਾ, ਡੀਐੱਸਪੀ ਦੀਪਕ ਰਾਏ, ਡੀਐੱਸਪੀ ਸਤਨਾਮ ਸਿੰਘ ਵਿਰਕ, ਐੱਸਐੱਚਓ ਸਿਟੀ-2 ਦਵਿੰਦਰ ਸਿੰਘ,  ਆਦੀ ਹਾਜਿਰ ਸਨ -


ਉਨ੍ਹਾਂ ਦੇ ਸਪੁੱਤਰ ਅਵਤਾਰ ਸਿੰਘ ਵੱਲੋਂ ਦੇਹ ਨੂੰ ਅਗਨ ਭੇਂਟ ਕੀਤਾ ਗਿਆ। ਇਸ ਮੌਕੇ ਭਜਨ ਕੌਰ, ਰਾਏ ਸਿੰਘ ਪਤੰਗਾ ਫਰੀਡਮ ਫਾਈਟਰ, ਦਰਸ਼ਨ ਸਿੰਘ, ਨੱਥਾ ਸਿੰਘ ਆਦਿ ਹਾਜ਼ਰ ਸਨ।