Thursday, November 24, 2016

ਤੀਰਥ ਦਰਸ਼ਨ ਯਾਤਰਾ ਯੋਜਨਾ ਤਹਿਤ ਹਲਕਾ ਖੰਨਾ ਤੋਂ ੫ ਬੱਸਾਂ ਦੇ ਕਾਫਲੇ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਤੇ ਮਾਤਾ ਚਿੰਤਪੂਰਨੀ ਲਈ ਰਵਾਨਾ ਕੀਤਾ।

ੰਨਾ ੨੪ ਨਵੰਬਰ (……)-ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਦੀ ਨਿਵੇਕਲੀ ਪਹਿਲਕਦਮੀ ਨਾਲ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਯੋਜਨਾ ਨਾਲ ਉਨ੍ਹਾਂ ਬਹੁਗਿਣਤੀ ਬਜ਼ੁਰਗਾਂ ਦੀ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਦੀ ਤਾਂਘ ਨੂੰ ਪੂਰਾ ਕੀਤਾ ਹੈ,ਜੋ ਸਮਾਂ,ਆਰਥਿਕ ਅਤੇ ਹੋਰ ਕਾਰਨਾਂ ਕਰਕੇ ਦਿਲੀ ਇੱਛਾ ਅਤੇ ਸ਼ਰਧਾ ਹੋਣ ਦੇ ਬਾਵਜੂਦ ਆਪਣੇ ਇਸ਼ਟ ਦੇ ਦਰਸ਼ਨ ਨਹੀ ਸਨ ਕਰ ਸਕੇ।ਇੰਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਖੰਨਾ ਦੇ ਉਮੀਦਵਾਰ ਜਥੇ ਰਣਜੀਤ ਸਿੰਘ ਤਲਵੰਡੀ ਨੇ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਯੋਜਨਾ ਤਹਿਤ ਹਲਕਾ ਖੰਨਾ ਤੋਂ ੫ ਬੱਸਾਂ ਦੇ ਕਾਫਲੇ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਤੇ ਮਾਤਾ ਚਿੰਤਪੂਰਨੀ ਲਈ ਰਵਾਨਾ ਕਰਦੇ ਸਮੇਂ ਕੀਤਾ।