ਮੇਜਰ ਚਰਨ ਸਿੰਘ ਜੀਓਜੀ ਤਹਿਸੀਲ ਹੈਡ ਖੰਨਾ ਦੀ ਪ੍ਰਧਾਨਗੀ ਹੇਠ ਤਹਿਸੀਲ ਖੰਨਾ ਦੇ ਸਾਰੇ ਜੀਓਜੀ ਦੀ ਮਾਰਕੀਟ ਕਮੇਟੀ ਖੰਨਾ ਦੇ ਦਾਣਾ ਮੰਡੀ ਹਾਲ 'ਚ ਮੀਟਿੰਗ ਕੀਤੀ ਗਈ, ਜਿਸ 'ਚ ਨਸ਼ਿਆਂ ਤੋਂ ਛੁਟਕਾਰਾ ਪਾਉਣ ਵਾਸਤੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਤੋਂ ਇਲਾਵਾ ਜੀਓਜੀ ਤਹਿਸੀਲ ਹੈਡ ਨੇ ਇਨ੍ਹਾਂ ਦੇ ਉਪਾਹ ਵਾਸਤੇ ਵੀ ਦੱਸਿਆ ਕਿ ਕਿਸ ਤਰਾਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ 'ਚ ਜਿਹੜੀਆਂ ਸਰਕਾਰਾ ਵੱਲੋਂ ਗਰੀਬ ਪਰਿਵਾਰਾ ਵਾਸਤੇ ਸਕੀਮਾਂ ਚਲਾਈਆ ਗਈਆ ਹਨ, ਜਿਵੇ ਆਟਾ-ਦਾਲ, ਪੈਨਸ਼ਨਾ ਬੁਢਾਪਾ, ਅੰਗਹੀਨ, ਮਨਰੇਗਾ ਵਗੈਰਾ ਬਾਰੇ ਪੂਰੀ ਡੀਟੇਲ 'ਚ ਸਮਝਾਇਆ ਗਿਆ। ਪਿੰਡ 'ਚ ਜਿਹੜੇ ਸਰਕਾਰ ਵੱਲੋਂ ਭਲਾਈ ਦੇ ਕੰਮ ਚਲਾਏ ਜਾ ਰਹੇ ਹਨ। ਉਨ੍ਹਾਂ ਬਾਰੇ ਜੀਓਜੀ ਦੀ ਜੁਮੇਦਾਰੀ ਬਣਦੀ ਹੈ ਉਸ ਬਾਰੇ ਵੀ ਜਾਣਕਾਰੀ ਦਿੱਤੀ ਗਈ, ਇਸ 'ਚ ਜੀਓਜੀ ਸੁਪਰਵਾਈਜ਼ਰ ਹਰਜਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਦਿੱਤੇ। ਇਸ ਦੌਰਾਨ ਕੈਪਟਨ ਮੇਜਰ ਸਿੰਘ, ਕੈਪਟਨ ਨੰਦ ਲਾਲ ਮਾਜਰੀ, ਕੈਪਟਨ ਮੇਹਰ ਸਿੰਘ ਇਕੋਲਾਹੀ, ਸੂਬੇਦਾਰ ਮੇਜਰ ਸ਼ਿੰਗਾਰਾ ਸਿੰਘ, ਸੂਬੇਦਾਰ ਕੁਲਦੀਪ ਸਿੰਘ, ਸੂਬੇਦਾਰ ਬਲਵੀਰ ਸਿੰਘ, ਸੂਬੇਦਾਰ ਸੁਖਵੀਰ ਸਿੰਘ, ਮੇਵਾ ਸਿੰਘ, ਬਲਵਿੰਦਰ ਸਿੰਘ, ਹਰਦੀਪ ਸਿੰਘ, ਬਹਾਦਰ ਸਿੰਘ, ਨਾਇਬ ਸੂਬੇਦਾਰ ਰੱਬੀ ਸਿੰਘ ਆਦਿ ਹਾਜ਼ਰ ਸਨ