ਖੰਨਾ,27,ਫਰਵਰੀ-ਬਾਬਾ ਗੁਰਮੇਲ ਸਿੰਘ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਇਥੋਂ ਨਜਦੀਕ ਹੀ ਇਤਿਹਾਸਕ ਅਸਥਾਨ ਗੁਰਦਆਰਾ ਡੇਹਰਾ ਸਾਹਿਬ ਭੁਮੱਦੀ ਪਾਤਸ਼ਾਹੀ ਛੇਵੀਂ ਵਿਖੇ ਪੰਜਵਾ ਵਿਸ਼ਾਲ ਢਾਡੀ ਦਰਬਾਰ 12 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਪਵਿਤਰ ਸਿੰਘ , ਗੁਰਮੇਲ ਸਿੰਘ ਅਤੇ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਢਾਡੀ ਦਰਬਾਰ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਢਾਡੀ ਜਥੇ ਸ਼ਾਮਿਲ ਹੋ ਰਹੇ ਹਨ। ਇਹਨਾਂ ਵਿੱਚ ਗੋਲਡ ਮੈਡਲ ਪ੍ਰਾਪਤ ਗਿਆਨੀ ਸੁਖਨ੍ਰਿੰਜਨ ਸਿੰਘ ਸੁੰਮਣ, ਗਿਆਨੀ ਬਲਦੇਵ ਸਿੰਘ ਐਮ. ਏ.,ਗਿਆਨੀ ਖੜਕ ਸਿੰਘ ਪਠਾਨਕੋਟ,ਬੀਬੀ ਬਲਵਿੰਦਰ ਕੌਰ ਖਹਿਰਾ,ਗਿਆਨੀ ਸਤਨਾਮ ਸਿੰਘ ਚਮਿੰਡਾ ਅਤੇ ਗਿਆਨੀ ਸਤਨਾਮ ਸਿੰਘ ਬੁੱਢਣਵਾਲ (ਬੁੱਢਨਵਾਲ ਵਾਲੀਆਂ ਬੀਬੀਆਂ )ਦਾ ਢਾਡੀ ਜੱਥਾ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਇਤਿਹਾਸਕ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ।ਇਸ ਸਮਾਗਮ ਵਿੱਚ ਇਲਾਕੇ ਦੀਆਂ ਸਾਰੀਆਂ ਸਿੰਘ ਸਭਾਵਾਂ, ਜਥੇਬੰਦੀਆਂ ਅਤੇ ਸੰਪ੍ਰਦਾਵਾਂ ਦੇ ਨੁਮਾਇੰਦੇ ਸੰਗਤਾਂ ਸਮੇਤ ਸ਼ਮੂਲੀਅਤ ਕਰਨਗੇ। ਬਾਬਾ ਗੁਰਮੇਲ ਸਿੰਘ ਕਾਰ ਸੇਵਾ ਵਾਲਿਆਂ ਨੇ ਦੱਸਿਆ ਕਿ ਢਾਡੀ ਦਰਬਾਰ ਦੀਆਂ ਹੋਰ ਤਿਆਰੀਆਂ ਸਬੰਧੀ ਮੀਟਿੰਗ 2 ਮਾਰਚ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਪਾਤਸ਼ਾਹੀ ਛੇਵੀਂ ਵਿਖੇ ਬੁਲਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਦਾ ਢਾਡੀ ਦਰਬਾਰ ਬੇਮਿਸਾਲ ਹੋਵੇਗਾ।