Friday, August 30, 2019

ਡਾਕਟਰ ਦਵਿੰਦਰ ਸਿੰਘ ਬੋਹਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਦਾ ਨਿਰੀਖਣ





ਅੱਜ ਸਰਕਾਰੀ ਪ੍ਰਾਇਮਰੀ ਸਕੂਲ ਖੰਨਾ -8 ਵਿਖੇ ਸਵੇਰ ਦੀ ਸਭਾ ਸਮੇਂ ਸਟੇਟ ਪ੍ਰਾਜੈਕਟ ਕੋਆਰਡੀਨੇਟਰ ਡਾਕਟਰ ਦਵਿੰਦਰ ਸਿੰਘ ਬੋਹਾ ਨੇ ਵਿਜ਼ਿਟ ਕੀਤਾ ।ਉਨ੍ਹਾਂ ਨੇ ਸਵੇਰ ਦੀ ਸਭਾ ਵਿੱਚ ਬੱਚਿਆਂ ਵੱਲੋਂ ਕੀਤੀਆਂ ਗਈਆਂ ਵੱਖ ਵੱਖ ਗਤੀਵਿਧੀਆਂ ਸਟੇਟ ਦੀ ਸਲਾਈਡ,ਪਹਾੜੇ, ਇੰਗਲਿਸ਼ ਕਨਵਰਸੇਸ਼ਨ, ਕਵਿਤਾਵਾਂ, ਸ਼ਬਦ, ਅੱਜ ਦਾ ਵਿਚਾਰ, ਖਬਰਾਂ,ਰੋਜ਼ਾਨਾ ਦੀਆਂ ਗਤੀਵਿਧੀਆਂ ਦੇਖੀਆਂ ਤੇ ਬੱਚਿਆਂ ਨੂੰ ਸ਼ਾਬਾਸ਼ ਦਿੱਤੀ। ਬੱਚਿਆਂ ਤੇ ਅਧਿਆਪਕਾਂ ਨੂੰ ਸੰਬੋਧਿਨ ਕਰਦਿਆਂ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਉੱਪਰ ਚੁੱਕਣ ਲਈ ਵਿਭਾਗ ਅਤੇ ਪੰਜਾਬ ਸਰਕਾਰ ਦੇ ਉਪਰਾਲੇ ਵਿੱਚ ਅਧਿਆਪਕਾਂ ਦੇ ਅਹਿਮ ਰੋਲ ਦੀ ਸ਼ਲਾਘਾ ਕੀਤੀ।ਉਨ੍ਹਾਂ ਨੇ ਬੱਚਿਆਂ ਨੂੰ ਆਪਣੀ ਜ਼ਿੰਦਗੀ ਦੇ ਅਹਿਮ ਤਜਰਬੇ ਸਾਂਝੇ ਕਰਦਿਆਂ ਬੱਚਿਆਂ ਨੂੰ ਮਾਪਿਆਂ ਤੇ ਅਧਿਆਪਕਾਂ ਦਾ ਸਨਮਾਨ ਤੇ ਸਤਿਕਾਰ  ਕਰਨ ਦੀ ਸਿੱਖਿਆ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿੰਦਗੀ ਦੇ ਸਾਰੇ ਸੁੱਖ ਤੇ ਨਿਆਮਤਾਂ ਮਾਪਿਆਂ ਤੇ ਅਧਿਆਪਕਾਂ ਦੇ ਚਰਨਾਂ ਵਿਚ ਹਨ।ਅੱਜ ਅਸੀਂ ਜ਼ਿੰਦਗੀ ਵਿੱਚ ਜਿਹੜੇ ਵੀ ਮੁਕਾਮ ਤੇ ਹਾਂ ਉਹ ਆਪਣੇ ਮਾਪਿਆਂ ਤੇ ਅਧਿਆਪਕਾਂ ਦੇ ਅਸ਼ੀਰਵਾਦ ਸਦਕਾ ਹੀ ਹਾਂ। ਸਾਨੂੰ ਆਪਣੇ ਮਾਪਿਆਂ ਤੇ ਅਧਿਆਪਕਾਂ ਦਾ ਕਹਿਣਾ ਮੰਨਣਾ ਚਾਹੀਦਾ ਹੈ ।ਸਾਨੂੰ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਪੜ੍ਹਾਈ ਕਰਨੀ ਚਾਹੀਦੀ ਹੈ। ਕਿਤਾਬਾਂ ਹੀ ਮਨੁੱਖ ਦੀਆਂ ਸੱਚੀਆਂ ਮਿੱਤਰ ਹਨ। ਇਹ ਮਨੁੱਖ ਨੂੰ ਜ਼ਿੰਦਗੀ ਵਿੱਚ ਅੱਗੇ ਵੱਧਣ ਲਈ ਮਾਰਗ ਦਰਸ਼ਨ ਕਰਦੀਆਂ ਹਨ।ਪੜ੍ਹਾਈ ਮਨੁੱਖ ਨੂੰ ਦੂਸਰਿਆਂ  ਨਾਲੋਂ ਬਿਹਤਰ ਬਣਾਉਂਦੀ ਹੈ l ਬੱਚਿਆਂ ਨੂੰ ਟਾਇਮ ਟੇਬਲ ਬਣਾ ਕੇ ਖੇਡਣਾ, ਪੜ੍ਹਨਾ ਚਾਹੀਦਾ ਹੈ। ਉਨ੍ਹਾਂ ਨੇ ਸਕੂਲ ਦੇ ਸਮੁੱਚੇ ਪ੍ਰਬੰਧਾਂ ਦਾ ਨਿਰੀਖਣ ਕੀਤਾ, ਉਨ੍ਹਾਂ ਨੇ ਅਧਿਆਪਕਾਂ ਨੂੰ ਬੱਚਿਆਂ ਦੀ ਸਿੱਖਿਆ ਨੂੰ ਉੱਪਰ ਚੁੱਕਣ ਲਈ ਬਹੁਤ ਸਾਰੇ ਨੁਕਤੇ ਦੱਸੇ 1 ਸਕੂਲ ਮੁਖੀ ਸਤਵੀਰ ਸਿੰਘ ਰੌਣੀ ਨੇ ਸਮੁੱਚੇ ਅਧਿਆਪਕਾਂ ਅਤੇ ਬੱਚਿਆਂ ਵੱਲੋਂ ਡਾਕਟਰ ਦਵਿੰਦਰ ਸਿੰਘ ਬੋਹਾ ਦਾ ਸਕੂਲ ਪਹੁੰਚਣ ਤੇ ਜੀ ਆਇਆਂ ਆਖ਼ਿਆ ਤੇ ਉਨ੍ਹਾਂ ਵੱਲੋਂ ਬੱਚਿਆਂ ਨੂੰ ਦੱਸੀਆਂ ਗਈਆਂ ਜਿ਼ੰਦਗੀ ਦੀਆਂ ਕੀਮਤੀ ਗੱਲਾਂ ਤੇ ਸਿੱਖਿਆ ਤੇ ਤਜਰਬੇ ਸਾਂਝੇ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ । ਅੱਜ ਇਸ ਸਮੇਂ ਸ. ਕੁੱਲਵਿੰਦਰ ਸਿੰਘ, ਸਕੂਲ ਅਧਿਆਪਕ ਨਵਦੀਪ ਸਿੰਘ,ਮੈਡਮ ਪ੍ਰੋਮਿਲਾ, ਮੈਡਮ ਮੀਨੂੰ ,ਮੈਡਮ ਕਿਰਨਜੀਤ ਕੌਰ,ਅਮਨਦੀਪ ਕੌਰ, ਮੈਡਮ ਨੀਲੂ ਮਦਾਨ, ਮੈਡਮ ਮੋਨਾ ਸ਼ਰਮਾ,ਮਨੂੰ ਸ਼ਰਮਾ, ਅੰਜਨਾ ਸਰਮਾ,ਨੀਲਮ ਸਪਨਾ,ਨਰਿੰਦਰ ਕੌਰ, ਰਛਪਾਲ ਕੌਰ ਹਾਜ਼ਰ ਸਨ ।