ਖੰਨਾ-
ਡਾਇਰੈਕਟਰ ਆਯੂਰਵੈਦਿਕ ਵਿਭਾਗ ਪੰਜਾਬ ਡਾ ਰਾਕੇਸ਼ ਸ਼ਰਮਾ ਜੀ ਵਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਮਨਜੀਤ ਸਿੰਘ ਜਿਲ੍ਹਾ ਆਯੂਰਵੈਦਿਕ / ਯੂਨਾਨੀ ਅਫਸਰ ਲੁਧਿਆਣਾ ਦੀ ਯੋਗ ਅਗਵਾਈ ਹੇਠ ਫਰੀ ਸਪੈਸ਼ਲ ਆਯੂਰਵੈਦਿਕ ਮੈਡੀਕਲ ਕੈਂਪ ਮਿਤੀ 23-8-2019 ਨੂੰ ਗੁਰੂ ਨਾਨਕ ਨਗਰ , ਸਮਰਾਲਾ ਰੋਡ, ਖੰਨਾ ਵਿਖੇ ਲਗਾਇਆ ਗਿਆ। ਇਹ ਕੈਂਪ ਸੋਸਵਾ (ਨਾਰਥ ) ਅਤੇ ਆਰ ਸੀ ਐਚ ਤਹਿਤ ਲਗਾਇਆ ਗਿਆ ਹੈ ।ਕੈਂਪਾਂ ਸਬੰਧੀ ਜਾਣਕਾਰੀ ਦਿੰਦਿਆਂ ਡਾ ਜਸਵੰਤ ਸਿੰਘ ਸੀਨੀਅਰ ਆਯੂਰਵੈਦਿਕ ਫਿਜੀਸੀਅਨ, ਸਰਕਾਰੀ ਆਯੂਰਵੈਦਿਕ ਸਵਾਸਥ ਕੇਂਦਰ ਖੰਨਾ ਨੇ ਕਿਹਾ ਕਿ ਅਜਿਹੇ ਚਾਰ ਆਯੂਰਵੈਦਿਕ ਫਰੀ ਮੈਡੀਕਲ ਕੈਂਪ ਖੰਨਾ ਵਿਖੇ ਲਗਾਏ ਜਾਣੇ ਹਨ। ਇਸ ਕੈਂਪ ਵਿੱਚ ਮਾਵਾਂ ਅਤੇ ਬੱਚਿਆਂ ਨੂੰ ਸਿਹਤਮੰਦ ਰਹਿਣ ਦੀ ਜਾਣਕਾਰੀ ਦਿੱਤੀ ਗਈ। ਡਾ ਜਸਵੰਤ ਸਿੰਘ ਅਤੇ ਡਾ ਦੀਨ ਦਿਆਲ ਵਰਮਾ ਨੇ ਮਰੀਜ਼ਾਂ ਦਾ ਚੈਕਅਪ ਕੀਤਾ ।ਸ ਹਰਬੰਸ ਸਿੰਘ ਉਪਵੈਦ ਅਤੇ ਨਿਰਮਲ ਸਿੰਘ ਨੇ ਮਰੀਜ਼ਾਂ ਨੂੰ ਦਵਾਈਆ ਦਿੱਤੀਆਂ । ਕੈਂਪ ਵਿੱਚ 76 ਮਰੀਜ਼ਾਂ ਦਾ ਚੈਕਅਪ ਕੀਤਾ ਗਿਆ ।ਕੈਂਪ ਦਾ ਸਾਰਾ ਪ੍ਰਬੰਧ ਸ੍ਰੀ ਸ਼ਿਵ ਕੁਮਾਰ ਬਾਵਾ ਪ੍ਰਧਾਨ, ਭਗਤ ਪੂਰਨ ਸਿੰਘ ਜੀ ਚੇਰੀਟੇਬਲ ਅਜੂਕੇਸ਼ਨਲ ਐਂਡ ਵੇਲਫੇਅਰ ਸੁਸਾਇਟੀ ਖੰਨਾ ਵੱਲੋਂ ਕੀਤਾ ਗਿਆ ।ਅਗਲਾ ਕੈਂਪ ਦਲੀਪ ਨਗਰ ਨੇੜੇ ਰੇਲਵੇ ਸਟੇਸ਼ਨ ਖੰਨਾ ਵਿਖੇ ਮਿਤੀ 28-8-2019 ਨੂੰ ਲਗਾਇਆ ਜਾਵੇਗਾ ।ਇਸ ਮੌਕੇ ਤੇ ਅਮਨਦੀਪ ਕੌਰ , ਜਨਕ ਦੁਲਾਰੀ, ਕੁਲਵਿੰਦਰ ਕੌਰ,ਪ੍ਰਦੀਪ ਰਤਨ,ਗੁਰਨਾਮ ਸਿੰਘ,ਪਵਨ ਸੇਠੀ ਅਤੇ ਪਰਮਿੰਦਰ ਸਿੰਘ ਹਾਜ਼ਰ ਸਨ।