Monday, September 9, 2019

ਦੀ ਰੋਹਣੋਂ ਕਲ੍ਹਾਂ ਬਹੁਮੰਤਵੀ ਖੇਤੀਬਾੜੀ ਸਭਾ ਪਿੰਡ ਰੋਹਣੋਂ ਕਲਾਂ 'ਤੇ ਸੋਨੀ ਦੀ ਅਗਵਾਈ ਨਾਲ ਕਾਂਗਰਸ ਪਾਰਟੀ ਦਾ ਕਬਜ਼ਾ


ਖੰਨਾ--ਦੀ ਰੋਹਣੋਂ ਕਲ੍ਹਾਂ ਬਹੁਮੰਤਵੀ ਖੇਤੀਬਾੜੀ ਸਭਾ ਪਿੰਡ ਰੋਹਣੋਂ ਕਲਾਂ 'ਤੇ  ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਦੀ ਅਗਵਾਈ ਨਾਲ ਕਾਂਗਰਸ ਪਾਰਟੀ ਦਾ ਕਬਜ਼ਾ
ਹੋ ਗਿਆ ਹੈ। ਜਿਸ 'ਚ ਸਭਾ ਦੇ ਮੈਂਬਰਾਂ ਵੱਲੋਂ ਕਾਂਗਰਸੀ ਆਗੂ ਜਸਵੀਰ ਸਿੰਘ ਜੱਸਾ ਨੂੰ ਪ੍ਰਧਾਨ ਚੁਣਿਆ ਗਿਆ ਹੈ। ਦੱਸਣਯੋਗ ਹੈ ਕਿ ਇਹ ਖੇਤੀਬਾੜੀ ਸਭਾ 'ਚ ਪਿੰਡ ਰੋਹਣੋਂ ਕਲ੍ਹਾਂ ਤੇ ਰੋਹਣੋਂ ਖੁਰਦ ਦੇ 10 ਮੈਂਬਰਾਂ ਵੱਲੋਂ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ ਹੈ। ਨਵ ਨਿਯੁਕਤ ਕਮੇਟੀ 'ਚ ਜਸਵੀਰ ਸਿੰਘ ਜੱਸਾ ਪ੍ਰਧਾਨ, ਰਣਯੋਧ ਸਿੰਘ ਸੀਨੀਅਰ ਮੀਤ ਪ੍ਰਧਾਨ, ਮਨਦੀਪ ਸਿੰਘ ਜੂਨੀਅਰ ਮੀਤ ਪ੍ਰਧਾਨ, ਵਰਿੰਦਰ ਸਿੰਘ ਜੂਨੀਅਰ ਮੀਤ ਪ੍ਰਧਾਨ, ਮੈਂਬਰਾਂ 'ਚ ਗੁਰਮੀਤ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਹਰਬੰਸ ਕੌਰ ਤੇ ਬਲਵਿੰਦਰ ਕੌਰ ਨੂੰ ਲਿਆ ਗਿਆ ਹੈ। ਚੇਅਰਮੈਨ ਸਤਨਾਮ ਸਿੰਘ ਵੱਲੋਂ ਨਵ ਨਿਯੁਕਤ ਪ੍ਰਧਾਨ ਜਸਵੀਰ ਸਿੰਘ ਤੇ ਕਮੇਟੀ ਦਾ ਸਨਮਾਨ ਕੀਤਾ ਗਿਆ ਤੇ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਚੇਅਰਮੈਨ ਸਤਨਾਮ ਸਿੰਘ ਨੇ ਕਿਹਾ ਕਿ ਨਵੀ ਚੁਣੀ ਗਈ ਕਮੇਟੀ ਨੂੰ ਕਿਸਾਨਾਂ ਦੇ ਹਿੱਤਾਂ ਲਈ ਕੰਮ ਕਰਨਾ ਚਾਹੀਦਾ ਹੈ ਇਸ ਮੌਕੇ ਹਰੀ ਸਿੰਘ ਡਾਇਰੈਕਟਰ ਲੈਂਡ ਮਾਰਗੇਜ ਬੈਂਕ ਖੰਨਾ, ਜਗਵੀਰ ਸਿੰਘ ਨੰਬਰਦਾਰ, ਧਰਮਿੰਦਰ ਸਿੰਘ, ਪਾਲ ਸਿੰਘ ਪੰਚ, ਸੁਰਜੀਤ ਸਿੰਘ, ਜਗਦੇਵ ਸਿੰਘ, ਕੁਲਦੀਪ ਸਿੰਘ ਰੋਹਣੋਂ, ਸਤਿੰਦਰ ਸਿੰਘ, ਹਰਮੇਸ਼ ਸਿੰਘ, ਰਣਜੀਤ ਸਿੰਘ ਜੀਤਾ, ਜਗਦੀਪ ਸਿੰਘ ਗੋਲਡੀ, ਹਰਿੰਦਰ ਸਿੰਘ ਸਕੱਤਰ, ਮੇਵਾ ਸਿੰਘ, ਹਰਬੰਸ ਸਿੰਘ ਸਾਬਕਾ ਸਰਪੰਚ, ਪਰਮਿੰਦਰ ਸਿੰਘ ਭੋਲਾ, ਜਰਨੈਲ ਸਿੰਘ, ਗੁਰਮੇਲ ਸਿੰਘ ਹਾਜ਼ਰ ਸਨ। ਲੋਕ ਚਰਚਾ ਕਿਆ ਬਾਤ ਸੋਨੀ ਅਤਿ ਹੋਰ