Tuesday, December 10, 2019

ਗਰਾਂਟਾਂ ਦੇ ਚੈੱਕ ਵੰਡੇ

ਪਿੰਡਾਂ ਦੇ ਵਿਕਾਸ ਕਾਰਜਾਂ ਲਈ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਵੱਲੋਂ ਗ੍ਰਾਟਾਂ ਦੇ ਚੈੱਕ ਵੰਡੇ ਗਏ। ਪਿੰਡ ਇਕੋਲਾਹੀ ਨੂੰ 24 ਲੱਖ 90 ਹਜ਼ਾਰ ਰੁਪਏ, ਰੋਹਣੋਂ ਕਲਾਂ ਨੂੰ 2 ਲੱਖ 70 ਹਜ਼ਾਰ ਰੁਪਏ, ਮੰਡਿਆਲਾ ਕਲਾਂ ਨੂੰ 5 ਲੱਖ ਰੁਪਏ, ਰਾਜੇਵਾਲ ਨੂੰ 24 ਲੱਖ 70 ਹਜ਼ਾਰ ਰੁਪਏ, ਹਰਿਓ ਕਲਾਂ ਨੂੰ 24 ਲੱਖ 70 ਹਜ਼ਾਰ ਰੁਪਏ, ਦਹਿੜੂ ਨੂੰ 24 ਲੱਖ 70 ਹਜ਼ਾਰ ਰੁਪਏ, ਰਤਨਹੇੜੀ ਨੂੰ 24 ਲੱਖ 70 ਹਜ਼ਾਰ ਰੁਪਏ ਤੇ ਈਸ਼ਨਪੁਰਾ ਨੂੰ ਨੂੰ 24 ਲੱਖ 85 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ। ਵਿਧਾਇਕ ਕੋਟਲੀ ਨੇ ਕਿਹਾ ਕਿ ਪੰਚਾਇਤਾਂ ਨੂੰ ਪੈਸਿਆਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਬਲਾਕ ਸੰਮਤੀ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਰੋਹਣੋਂ ਨੇ ਪਿੰਡਾਂ ਦੇ ਵਿਕਾਸ ਲਈ ਗ੍ਰਾਟਾਂ ਦੇਣ 'ਤੇ ਵਿਧਾਇਕ ਕੋਟਲੀ ਦਾ ਧੰਨਵਾਦ ਕੀਤਾ। ਸੋਨੀ ਰੋਹਣੋਂ ਨੇ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਵਿਧਾਇਕ ਕੋਟਲੀ ਯਤਨਸ਼ੀਲ ਹਨ। ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਹਲਕੇ ਦੇ ਸਾਰੇ


Dਪਿੰਡਾਂ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ, ਕਿਸੇ ਵੀ ਪਿੰਡ ਦੀ ਪੰਚਾਇਤ ਨਾਲ ਪੱਖਪਾਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਬੀਡੀਪੀਓ ਮੋਹਿਤ ਕਲਿਆਣ, ਡਾ. ਗੁਰਮੁੱਖ ਸਿੰਘ ਚਾਹਲ, ਭਗੰਵਤ ਸਿੰਘ ਮਾਂਗਟ ਕੋਟਾਂ, ਗੁਰਦੀਪ ਸਿੰਘ ਰਸੂਲੜਾ, ਮਨਪ੍ਰੀਤ ਸਿੰਘ ਬੱਬੂ ਹਰਿਓ, ਭਾਨ ਸਿੰਘ ਤੁਰਮਰੀ, ਸੁਦਾਗਰ ਸਿੰਘ ਰਾਜੇਵਾਲ, ਪਾਲਾ ਸਿੰਘ ਸਰਪੰਚ ਦਹਿੜੂ, ਰਾਕੇਸ਼ ਕੁਮਾਰ ਈਸ਼ਨਪੁਰ, ਬੀਰ ਸਿੰਘ ਸਰਪੰਚ ਇਕੋਲਾਹੀ, ਜਸਵੀਰ ਸਿੰਘ ਪੰਚ ਰੋਹਣੋਂ, ਮੋਹਨ ਸਿੰਘ ਢਿੱਲੋਂ ਹਰਿਓ, ਜਗਮੇਲ ਸਿੰਘ ਦਹਿੜੂ ਆਦਿ ਹਾਜ਼ਰ ਸਨ।