Saturday, December 28, 2019

ਤਾਜਪੋਸ਼ੀ ਸਮਾਗਮ ਸ਼ਾਨ ਨਾਲ

ਗੋਬਿੰਦਗੜ੍ਹ, --ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਗ੍ਰੇਟਰ ਦਾ ਪਹਿਲਾ ਤਾਜਪੋਸ਼ੀ ਸਮਾਗਮ ਸ਼ਾਨ ਨਾਲ ਸੰਪੰਨ ਹੋ ਗਿਆ ਹੈ | ਇਸ ਸਮਾਗਮ ਦਾ ਆਗਾਜ਼ ਲਾਇਨਜ਼ ਕਲੱਬ ਇੰਟਰਨੈਸ਼ਨਲ ਜ਼ਿਲ੍ਹਾ 321 ਐਫ ਦੇ ਗਵਰਨਰ ਲਾਇਨ ਗੋਪਾਲ ਕ੍ਰਿਸ਼ਨ ਸ਼ਰਮਾ ਨੇ ਮੁੱਖ ਮਹਿਮਾਨ ਦੇ ਰੂਪ ਵਿਚ ਕੀਤਾ ਜਦੋਂਕਿ ਵਿਸ਼ੇਸ਼ ਮਹਿਮਾਨ ਵੀਡੀਜੀ-1 ਲਾਇਨ ਪ੍ਰੀਥਵੀ ਰਾਜ ਜੈਰਥ, ਇੰਸਟਾਲੇਸ਼ਨ ਅਫ਼ਸਰ ਵੀਡੀਜੀ-2 ਲਾਇਨ ਨਕੇਸ਼ ਗਰਗ, ਇਡੰਕਸ਼ਨ ਅਫ਼ਸਰ ਪੀ.ਡੀ.ਜੀ ਲਾਇਨ ਪ੍ਰੀਤ ਕੰਵਲ ਸਿੰਘ, ਮਾਸਟਰ ਆਫ਼ ਸ਼੍ਰੋਮਣੀ ਲਾਇਨ ਸ਼ਿਆਮ ਗੌਤਮ ਸਨ | ਇਸ ਮੌਕੇ ਇਡੰਕਸ਼ਨ ਅਫ਼ਸਰ ਪੀ.ਡੀ.ਜੀ. ਲਾਇਨ ਪ੍ਰੀਤ ਕੰਵਲ ਸਿੰਘ ਨੇ ਕਲੱਬ ਦੇ ਮੈਂਬਰਾਂ ਦੀ ਇੰਡਕਸ਼ਨ ਕਰਵਾਈ ਜਦੋਂ ਕਿ ਇੰਸਟਾਲੇਸ਼ਨ ਅਫ਼ਸਰ ਵੀਡੀਜੀ-2 ਲਾਇਨ ਨਕੇਸ਼ ਗਰਗ ਨੇ ਕਲੱਬ ਦੇ ਨਵੇਂ ਅਹੁਦੇਦਾਰਾਂ ਦੀ ਇੰਸਟਾਲੇਸ਼ਨ ਕਰਵਾਈ | ਕਲੱਬ ਦੇ ਜ਼ਿਲ੍ਹਾ ਗਵਰਨਰ ਲਾਇਨ ਗੋਪਾਲ ਕ੍ਰਿਸ਼ਨ ਸ਼ਰਮਾ ਨੇ ਲਾਇਨ ਮੋਹਨ ਗੁਪਤਾ ਨੂੰ ਚਾਰਟਰ ਪ੍ਰੈਜ਼ੀਡੈਂਟ ਦੀ ਜ਼ਿੰਮੇਵਾਰੀ ਸੌਾਪੀ | ਸ੍ਰੀ ਸ਼ਰਮਾ ਨੇ ਆਪਣੇ ਸੰਬੋਧਨ 'ਚ ਦੱਸਿਆ ਕਿ ਲਾਇਨਜ਼ ਕਲੱਬ ਇੰਟਰਨੈਸ਼ਨਲ 'ਚ ਜ਼ਿਲ੍ਹਾ 321 ਐਫ ਨੇ ਕਈ ਕੀਰਤੀਮਾਨ ਸਥਾਪਿਤ ਕੀਤੇ ਹਨ ਅਤੇ ਮੰਡੀ ਗੋਬਿੰਦਗੜ੍ਹ ਦੇ ਇਤਿਹਾਸ 'ਚ ਲਾਇਨ ਸੇਵਾ ਦਾ ਵੱਖਰਾ ਮੁਕਾਮ ਹੈ | ਇਸ ਲਈ ਹੋਰ ਵੀ ਖ਼ੁਸ਼ੀ ਦੀ ਗੱਲ ਹੈ ਕਿ ਨਵੇਂ ਕਲੱਬ ਨੇ 2 ਮਹੀਨੇ ਵਿਚ ਹੀ 11 ਸਮਾਜ ਭਲਾਈ ਤੇ ਪ੍ਰਾਜੈਕਟ ਕਰਕੇ ਚੰਗਾ ਸੰਦੇਸ਼ ਦਿੱਤਾ ਹੈ | ਇਡੰਕਸ਼ਨ ਅਫ਼ਸਰ ਪੀਡੀਜੀ ਲਾਇਨ ਪ੍ਰੀਤ ਕੰਵਲ ਸਿੰਘ ਨੇ ਦੱਸਿਆ ਕਿ ਲਾਇਨਜ਼ ਕਲੱਬ ਇੰਟਰਨੈਸ਼ਨਲ ਸੰਸਥਾ ਦੁਨੀਆਂ ਦੇ 214 ਦੇਸ਼ਾਂ ਵਿਚ ਸਾਢੇ 14 ਲੱਖ ਦੇ ਕਰੀਬ ਮੈਂਬਰਾਂ ਨਾਲ ਵੱਡੀ ਸਮਾਜ ਸੇਵਾ ਵਿਚ ਦਿਨ ਰਾਤ ਜੁਟੀ ਰਹਿੰਦੀ ਹੈ | ਇਸ ਮੌਕੇ ਕਲੱਬ ਸਕੱਤਰ ਲਾਇਨ ਇਕਬਾਲਦੀਪ ਨੇ ਕਲੱਬ ਵਲੋਂ ਕੀਤੇ ਸਾਰੇ ਪੋ੍ਰਜੈਕਟਾਂ ਤੇ ਆਉਣ ਵਾਲੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਫੰਕਸ਼ਨ ਚੇਅਰਮੈਨ ਲਾਇਨ ਗੁਰਮੀਤ ਸਿੰਘ ਜੱਸਲ, ਉਪ ਚੇਅਰਮੈਨ ਲਾਇਨ ਦਰਸ਼ਨ ਸਿੰਘ ਲਾਲਾ, ਕੈਸ਼ੀਅਰ ਲਾਇਨ ਹੇਮੰਤ ਗੋਇਲ, ਯੁਕੇਸ਼ ਗੁਪਤਾ, ਰੋਹਿਤ ਬਾਂਸਲ (ਰਾਜੂ), ਆਨੰਦ ਪਨੇਸਰ, ਵਿਕਾਸ ਜੋਸ਼ੀ, ਵਿਕਰਮ ਮਿੱਤਲ, ਪੰਕਜ ਮਿੱਤਲ, ਵਿਸ਼ਾਲ ਜਿੰਦਲ, ਜਸਪ੍ਰੀਤ ਮੱਟੀਆਰ, ਸੀ.ਏ ਵਰੁਣ ਗੁਪਤਾ, ਅਸ਼ਵਨੀ ਘਈ, ਹਰਜੀਤ ਮੱਟੀਆਰ, ਭਾਸਕਰ ਗੋਇਲ, ਸੰਜੀਵ ਅਗਰਵਾਲ, ਨੀਰਜ ਅਗਰਵਾਲ, ਪੁਨੀਤ ਮਿੱਤਲ, ਵਿਕਾਸ ਮਿੱਤਲ, ਦੀਪਕ ਗੁਪਤਾ, ਜਸਪਾਲ ਆਦੀ ਹਾਜਿਰ ਦੱਸੇ ਜਾਂਦੇ ਹਨ ਲੋਕ ਚਰਚਾ ਲੋਕ ਸੇਵਾ ਵਿੱਚ ਲੱਗੇ ਰਹੋ