Sunday, December 22, 2019

ਘਰਾਂ ਅੱਗੇ ਗਮਲੇ ਕਿਥੇ ?


ਵਾਰਡ-26 ਦੇ ਕੌਂਸਲਰ ਰਜਿੰਦਰ ਸਿੰਘ ਜੀਤ ਵੱਲੋਂ ਆਪਣੇ ਵਾਰਡ 'ਚ ਬੂਟੇ ਲਗਾਉਣ ਦੀ ਮੁਹਿੰਮ ਤੋਂ ਬਾਅਦ ਘਰਾਂ ਅੱਗੇ ਗਮਲੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਵਾਰਡ ਦੀਆਂ
ਵੱਖ-ਵੱਖ ਗਲ਼ੀਆਂ 'ਚ ਘਰਾਂ ਅੱਗੇ ਹੈਗਿੰਗ ਗਮਲੇ ਲਗਾਏ ਗਏ ਹਨ। ਇਹ ਗਮਲੇ ਉਨ੍ਹਾਂ ਆਪਣੀ ਰਾਈਜ ਮਿੱਲ, ਕੁਲਦੀਪ ਨਸੀਬ ਰਾਈਸ ਐਂਡ ਜਨਰਲ ਮਿੱਲ ਵੱਲੋਂ ਦਾਨ ਕੀਤੇ ਗਏ ਹਨ।
ਰਾਜਿੰਦਰ ਸਿੰਘ ਜੀਤ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਮਨੋਰਥ ਜਿੱਥੇ ਵਾਰਡ ਨੂੰ ਸੁੰਦਰ ਬਣਾਉਣਾ ਹੈ, ਉੱਥੇ ਹੀ ਸ਼ਹਿਰ 'ਚ ਵੱਧ ਰਹੀ ਪ੍ਰਦੂਸ਼ਿਣ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਉਪਰਾਲੇ ਕਰਨਾ ਹੈ ਤਾਂ ਜੋ ਲੋਕ ਬਿਮਾਰੀਆਂ ਦਾ ਸ਼ਿਕਾਰ ਨਾ ਹੋਣ। ਉਨ੍ਹਾਂ ਦੱਸਿਆ ਕਿ ਵਾਰਡ 'ਚ ਹੁਣ ਤੱਕ ਕਰੀਬ 1000 ਦੇ ਕਰੀਬ ਬੂਟੇ ਲਗਾਏ ਗਏ ਹਨ। ਬੂਟਿਆਂ ਨੂੰ ਟੁੱਟਣ ਤੋਂ ਬਚਾਉਣ ਲਈ ਟ੍ਰੀ ਗਾਰਡ ਵੀ ਲਗਾਏ ਗਏ ਹਨ। ਬੂਟਿਆਂ ਦੀ ਸੰਭਾਲ ਲਈ ਜਿੱਥੇ ਲੋਕ ਸਹਿਯੋਗ ਦਿੰਦੇ ਹਨ, ਉੱਥੇ ਹੀ ਉਨ੍ਹਾਂ ਦੀ ਟੀਮ ਵੀ ਸੰਭਾਲ ਲਈ ਲਗਾਤਾਰ ਯਤਨਸ਼ੀਲ ਰਹਿੰਦੀ ਹੈ। ਇਸ ਮੌਕੇ ਰਮੇਸ਼ ਕੁਮਾਰ ੁਖੁਰਾਣਾ, ਸੁਖਵਿੰਦਰ ਸਿੰਘ ਬਿੱਟੂ, ਜਤਿੰਦਰ ਸਿੰਘ, ਭਿੰਦਰ ਸਿੰਘ, ਕਲਭੂਸ਼ਣ ਕੁਮਾਰ, ਰੰਜੀਵ ਪੁੰਜ ਆਦਿ ਹਾਜ਼ਰ ਸਨ।