Sunday, December 22, 2019

ਸਾਹਿਬਜ਼ਾਦਿਆਂ ਦੀ ਯਾਦ ਵਿਚ ਲਗਾਇਆ ਮੈਡੀਕਲ ਕੈੰਪ



ਖੰਨਾ 22 ਦਸੰਬਰ ( ਵਡੇਰਾ) ਅੱਜ ਸਥਾਨਕ ਲਲਹੇੜੀ ਰੋਡ ਖੰਨਾ ਤੇ ਸਥਿਤ ਵਾਲੀਆ ਮੈਡੀਕਲ ਹਾਲ ਵਿਚ   ਸਾਹਿਬਜ਼ਾਦਿਆਂ ਦੀ ਨਿੱਘੀ ਯਾਦ ਵਿਚ ਮੈਡੀਕਲ ਕੈੰਪ ਅਤੇ ਚਾਹ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਲੋੜਵੰਦ ਲੋਕਾਂ ਦਾ ਇਲਾਜ ਕੀਤਾ ਗਿਆ | ਇਹ ਕੈੰਪ ਵਾਲੀਆ ਮੈਡੀਕਲ ਹਾਲ ਵੱਲੋਂ ਲਗਾਇਆ ਗਿਆ ਸੀ ਜਿਸ ਬਾਰੇ ਓਹਨਾ ਕਿਹਾ ਕਿ ਅੱਜ ਕੱਲ ਦਵਾਈਆਂ ਆਦਿ ਬਹੁਤ ਮਹਿੰਗੀਆਂ ਹੋ ਗਈਆਂ ਹਨ ਅਤੇ ਅਸੀਂ ਗੁਰੂ ਸਾਹਿਬਾਨ ਨੂੰ ਯਾਦ ਕਰਦੇ ਹੋਏ ਅਤੇ ਗੁਰੂਆਂ ਦੇ ਹੁਕਮ ਅਨੁਸਾਰ ਲੋੜਵੰਦਾਂ ਦੀ ਸੇਵਾ ਕਰ ਰਹੇ ਹਾਂ ਜਿਸ ਨਾਲ  ਲੋਕਾਂ ਦਾ ਭਲਾ ਹੋ ਸਕੇ | ਇਸ ਮੌਕੇ ਲਗਭਗ 650 ਮਰੀਜਾਂ ਦਾ ਚੈੱਕ ਅਪ ਕੀਤਾ ਗਿਆ ਅਤੇ ਮੁਫ਼ਤ ਵਾਈਆਂ ਦਿਤੀਆਂ ਗਈਆਂ ਨਾਲ ਹੀ 325 ਲੋਕਾਂ ਦੇ ਖੂਨ  ਟੈਸਟ ਵੀ ਕੀਤੇ ਗਏ | ਇਸ ਮੌਕੇ ਸੁਖਪ੍ਰੀਤ ਸਿੰਘ ਵਾਲੀਆ,ਹਰਭਜਨ ਸਿੰਘ ਵਾਲੀਆ, ਲਵਪ੍ਰੀਤ ਸਿੰਘ,ਅਰੁਣ ਸੋਢੀ ,ਗੌਤਮ ਕੁਮਾਰ , ਰਾਜੂ , ਅਜੀਤ , ਹਰਦੀਪ ਕੁਮਾਰ,ਵਿਕੀ ਗੁਜਰਾਲ ਸੋਨੂ ਜੈਨ , ਸੁਖਦੀਪ ,ਹਨੀ,ਗਗਨ,ਡਾਕਟਰ ਜਸਪ੍ਰੀਤ ,ਅਨੀਤਾ,ਬੇਅੰਤ ਵਰਮਾ,ਰਾਜੇਸ਼ ਸ਼ਰਮਾ,ਸੁਖਮੀਤ ਕੌਰ ਆਦਿ ਹਾਜ਼ਿਰ ਸਨ |