Saturday, January 11, 2020

ਪਾਲ ਹੁੰਡਈ ਖੰਨਾ ਨੂੰ ਸਿੰਘਾਪੁਰ 'ਚ ਆਲ ਰਾਉਂਡਰ ਅਵਾਰਡ


ਖੰਨਾ, 11 ਜਨਵਰੀ  : ਦੇਸ਼ ਭਰ ਵਿਚ ਹੁੰਡਈ ਕੰਪਨੀ ਵੱਲੋਂ ਆਪਣੇ ਗਾਹਕਾਂ ਨੂੰ ਵੱਧ ਤੋਂ ਵੱਧ ਅਤੇ ਚੰਗੀਆਂ ਸਹੂਲਤਾਂ ਲਈ ਕੰਪਨੀ ਦੇ ਡੀਲਰਾਂ ਨੂੰ ਵਿਸ਼ੇਸ਼ ਐਵਾਰਡਾਂ ਲਈ ਨਿਵਾਜਿਆਂ ਜਾਂਦਾ ਹੈ, ਇਸੇ ਲੜੀ ਤਹਿਤ ਹੁੰਡਈ ਕੰਪਨੀ ਵੱਲੋਂ ਇਸ ਵਾਰ ਵਿਸ਼ੇਸ਼ ਸਮਾਗਮ ਸਿੰਘਾਪੁਰ ਵਿਚ ਆਯੋਜਤ ਕੀਤਾ ਗਿਆ, ਜਿੱਥੇ ਖੰਨਾ ਦੇ ਪਾਲ ਹੁੰਡਈ ਵੱਲੋਂ 'ਵਧੀਆ ਸੇਵਾਵਾਂ ਲਈ ਆਲ ਰਾਉਂਡਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ, ਜਿਹੜਾ ਕਿ ਪਾਲ ਹੁੰਡਈ ਦੇ ਐਮ. ਡੀ. ਸ਼ਮਿੰਦਰ ਸਿੰਘ ਮਿੰਟੂ ਧੰਜ਼ਲ ਨੇ ਕੰਪਨੀ ਵਲੋਂ ਆਯੋਜਤ ਨੈਸ਼ਨਲ ਡੀਲਰ ਕਾਨਫਰੰਸ ਦੌਰਾਨ ਕੰਪਨੀ ਦੇ ਐਮ. ਡੀ ਐਸ. ਐਸ. ਕਿਮ ਦੇ ਹੋਰ ਅਧਿਕਾਰੀਆਂ ਕੋਲੋਂ ਪ੍ਰਾਪਤ ਕੀਤਾ। ਇਸ ਸਬੰਧੀ ਪਾਲ ਹੁੰਡਈ ਦੇ ਐਮ. ਡੀ. ਸ਼ਮਿੰਦਰ ਸਿੰਘ ਮਿੰਟੂ ਤੇ ਡਾਇਰੈਕਟਰ ਹਰਪ੍ਰੀਤ ਸਿੰਘ ਧੰਜ਼ਲ ਨੇ ਹੁੰਡਈ ਕੰਪਨੀ ਦੇ ਜੋਨਲ ਮੈਨੇਜ਼ਰ ਰਮਨ ਭਾਟੀਆ, ਰੀਜ਼ਨਲ ਮੈਨੇਜਰ ਧੀਰਜ ਖੱਤਰੀ ਦੇ ਯਤਨਾਂ ਨਾਲ ਸੰਭਵ ਹੋ ਸਕਿਆ ਹੈ। ਇਸ ਸਭ ਵਧੀਆ ਸੇਲਜ਼, ਸਰਵਿਸਜ਼ ਅਤੇ ਗਾਹਕਾਂ ਨੂੰ ਵਧੀਆਂ ਸਹੂਲਤਾਂ ਪ੍ਰਦਾਨ ਕਰਨ ਨਾਲ ਹੀ ਸੰਭਵ ਹੋ ਸਕਿਆ ਹੈ। ਊਨਾ ਕਿਹਾ ਇਸ ਲਈ ਸ਼ੋਅਰੂਮ ਦੀ ਸੁਚੱਜੀ ਟੀਮ ਅਤੇ ਜਿਲਾ ਖੰਨਾ ਅਤੇ ਫਤਿਹਗੜ• ਸਾਹਿਬ ਨਿਵਾਸੀਆਂ ਦੇ ਮਿਲੇ ਸਹਿਯੋਗ ਅਤੇ ਪਿਆਰ ਸਦਕਾ ਹੀ ਸੰਭਵ ਹੋ ਸਕਿਆ ਹੈ। ਜਿਕਰਯੋਗ ਹੈ ਕਿ ਪਾਲ ਹੁੰਡਈ ਕੰਪਨੀ ਵੱਲੋਂ ਪਹਿਲਾਂ ਵੀ ਗਾਹਕਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕਰਨ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਆ ਜਾ ਚੁੱਕਾ ਹੈ।ਲੋਕ ਚਰਚਾ ਖੰਨਾ ਤੋਂ ਸਿੰਗਾਪੁਰ ਕੀਆ ਬਾਤ ਪਾਲ hundai