Sunday, January 12, 2020

ਅੱਖਾਂ ਤੇ ਦੰਦਾਂ ਦਾ ਮੁਫ਼ਤ ਕੈਂਪ

ਖੰਨਾ--
ਪੰਥ ਰਤਨ ਬਾਬਾ ਹਰਬੰਸ ਸਿੰਘ ਦੀ ਯਾਦ 'ਚ ਨਿਊ ਏਜ਼ ਵੈਲਫੇਅਰ ਕਲੱਬ ਤੇ ਮਾਤਾ ਗੁਜ਼ਰੀ ਜੀ ਚੈਰੀਟੇਬਲ ਸੋਸਾਇਟੀ ਖੰਨਾ ਵੱਲੋਂ ਐਤਵਾਰ ਨੂੰ ਅੱਖਾਂ ਤੇ ਦੰਦਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ। ਕੁਲਦੀਪ ਸਿੰਘ ਨੇ ਦੱਸਿਆ ਕਿ ਕੈਂਪ 'ਚ 120 ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਤੇ ਦੰਦਾਂ ਦੀ ਜਾਂਚ ਕੀਤੀ ਗਈ ਤੇ 10 ਮਰੀਜ਼ਾਂ ਨੂੰ ਅੱਖਾਂ ਦੇ ਅਪ੍ਰਰੇਸ਼ਨ ਲਈ ਚੁਣਿਆ ਗਿਆ। ਇਸ ਦੇ ਨਾਲ ਹੀ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਕੌਂਸਲਰ ਗੁਰਮੀਤ ਨਾਗਪਾਲ, ਗੁਰਦੀਪ ਸਿੰਘ ਨੀਟਾ, ਜਸਪ੍ਰੀਤ ਸਿੰਘ, ਹਰਕੀਰਤ ਸਿੰਘ, ਮਨਪ੍ਰੀਤ ਸਿੰਘ, ਰੁਪਿੰਦਰ ਸਿੰਘ, ਮਨਜਿੰਦਰ ਸਿੰਘ, ਡਾ. ਗੁਰਮਨਦੀਪ ਸਿੰਘ, ਡਾ. ਗੁਰਲੀਨ ਮਿਨਹਾਸ ਹਾਜ਼ਰ ਸਨ।ਲੋਕ ਚਰਚਾ ਕਿਆ ਬਾਤ