ਸਕਿੱਲ ਅਪਗ੍ਰੇਡੇਸ਼ਨ ਟ੍ਰੇਨਿੰਗ ਸਰਵਿਸਜ਼ ਵੱਲੋਂ ਨਾਬਾਰਡ ਦੇ ਸਹਿਯੋਗ ਨਾਲ ਈ-ਸ਼ਕਤੀ ਪ੍ਰੋਜੈਕਟ ਦੇ ਅਧੀਨ ਵਾਲੰਟੀਅਰ ਨੂੰ ਪ੍ਰੋਜੈਕਟ ਸਬੰਧੀ ਤਕਨੀਕੀ ਸਿਖਲਾਈ ਦੇਣ ਲਈ ਸੈਮੀਨਾਰ ਕਰਵਾਇਆ ਗਿਆ। ਜਿਸ ਦਾ ਉਦਘਾਟਨ ਪ੍ਰਵੀਨ ਭਾਟੀਆ ਲੁਧਿਆਣਾ, ਜ਼ਿਲ੍ਹਾ ਵਿਕਾਸ ਪ੍ਰਬੰਧਕ ਨਾਬਾਰਡ ਨੇ ਕੀਤਾ। ਪ੍ਰਵੀਨ ਭਾਟੀਆ ਨੇ ਦੱਸਿਆ ਕਿ ਈ-ਸ਼ਕਤੀ ਪ੍ਰੋਜੈਕਟ ਅਧੀਨ ਲੁਧਿਆਣੇ ਜ਼ਿਲੇ ਦੇ ਇੱਕ ਹਜ਼ਾਰ ਸੈਲਫ ਹੈਲਪ ਸਮੂਹਾਂ (ਐੱਸਐੱਚਜੀ) ਦੀ ਡਿਜੀਟਾਈਜ਼ੇਸ਼ਨ ਕੀਤੀ ਜਾਵੇਗੀ ਤੇ ਹਰੇਕ ਮੈਂਬਰ ਦਾ ਪੂਰਾ ਵੇਰਵਾ ਆਨ-ਲਾਈਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਡਿਜੀਟਾਈਜ਼ੇਸ਼ਨ ਨਾਲ ਸੈੱਲਫ ਹੈਲਪ ਸਮੂਹਾਂ ਦੇ ਮੈਂਬਰਾਂ ਨੂੰ ਬੈਂਕਾਂ ਤੋਂ ਕਰਜ਼ੇ ਲੈਣ 'ਚ ਆਸਾਨੀ ਹੋਵੇਗੀ ਤੇ ਉਸ ਕਰਜ਼ੇ ਨਾਲ ਉਹ ਆਪਣਾ ਸਵੈ-ਰੋਜ਼ਗਾਰ ਸ਼ੁਰੂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਮੈਂਬਰਾਂ ਨੂੰ ਰੋਜ਼ਗਾਰ ਹਾਸਿਲ ਹੋਵੇਗਾ ਉੱਥੇ ਹੀ ਉਨ੍ਹਾਂ ਦੇ ਆਰਥਿਕ ਪੱਧਰ 'ਚ ਵੀ ਸੁਧਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ਸੈੱਲਫ ਹੈਲਪ ਗਰੁੱਪ ਦੇ ਮੈਂਬਰਾਂ ਨੂੰ ਵੱਖ-ਵੱਖ ਧੰਦਿਆਂ ਦੀ ਸਿਖਲਾਈ ਅਰਸੇਟੀ ਤੋਂ ਦਿਵਾਈ ਜਾਵੇਗੀ ਤਾਂ ਜੋ ਉਹ ਆਪਣੀ ਪਸੰਦ ਦਾ ਕਾਰੋਬਾਰ ਸ਼ੁਰੂ ਕਰ ਸਕਣ। ਸੈਲਫ ਹੈਲਪ ਗਰੁੱਪ ਦਾ ਸਾਰਾ ਡਾਟਾ ਕੰਪਿਊਟਰਾਈਜ਼ਡ ਹੋਣ ਨਾਲ ਗਰੁੱਪਾਂ ਦੇ ਮੈਂਬਰਾਂ ਨੂੰ ਸਵੈ- ਰੋਜ਼ਗਾਰ ਲਈ ਬੈਂਕਾਂ ਤੋਂ ਕਰਜ਼ੇ ਲੈਣ 'ਚ ਕਾਫ਼ੀ ਸੋਖ ਹੋਵੇਗੀ।
ਐਪਲੀਕੈਸ਼ਨ ਸਰਵਿਸ ਪ੍ਰੋਵਾਇਡਰ (ਏਐੱਸਪੀ) ਸੁੰਦਰ ਪੀ ਵਲੋਂ ਵਲੰਟੀਅਰ ਨੂੰ ਤਕਨੀਕੀ ਸਿਖਲਾਈ ਦਿੱਤੀ ਗਈ। ਡਾ. ਗੁਰਜੋਤ ਸਿੰਘ, ਅਸੀਸਟੈਂਟ ਰਜਿਸਟਰਾਰ ਸਹਿਕਾਰੀ ਸਭਾਵਾਂ ਤੇ ਰੁਪਿੰਦਰ ਸਿੰਘ ਸ਼ਾਖਾ ਮੈਨੇਜਰ ਸਹਿਕਾਰੀ ਬੈਂਕ ਖੰਨਾ ਨੇ ਦੱਸਿਆ ਕਿ ਇਲਾਕੇ ਦੇ ਗ਼ਰੀਬ ਲੋਕ ਖਾਸ ਕਰਕੇ ਔਰਤਾਂ ਨੂੰ ਸਵੈ- ਰੋਜ਼ਗਾਰ ਮੁਹੱਈਆ ਕਰਵਾਉਣ ਲਈ ਇਹ ਇੱਕ ਸ਼ਲਾਘਾਯੋਗ ਉਪਰਾਲਾ ਹੈ .