Friday, January 3, 2020

ਸੋਨੀ ਦੀ ਅਗਵਾਈ 'ਚ ਸਿਖਲਾਈ ਕੈਂਪ

ਖੰਨਾ--ਸਰਪੰਚਾਂ ਨੂੰ ਕੇਂਦਰ ਤੇ ਪੰਜਾਬ ਸਰਕਾਰ ਦੀ ਲੋਕ ਭਲਾਈ ਸਕੀਮਾਂ ਤੇ ਵਿਕਾਸ ਕੰਮਾਂ ਸਬੰਧੀ ਜਾਣਕਾਰੀ ਦੇਣ ਲਈ ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਦੀ ਅਗਵਾਈ 'ਚ ਸਿਖਲਾਈ ਕੈਂਪ ਲਗਾਇਆ ਗਿਆ। ਜਿਸ 'ਚ ਐੱਸਡੀਐੱਮ ਸੰਦੀਪ ਸਿੰਘ, ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਤੇ ਬੀਡੀਪੀਓ ਮੋਹਿਤ ਕਲਿਆਣ ਵੱਲੋਂ ਸਰਪੰਚਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਵਿੱਤ ਕਮਿਸ਼ਨ ਵੱਲੋਂ ਆਈ 1 ਕਰੋੜ 33 ਲੱਖ 64 ਹਜ਼ਾਰ 986 ਰੁਪਏ ਦੀ ਗ੍ਰਾਂਟ ਵੀ ਵੰਡੀ ਗਈ। ਬਲਾਕ ਸੰਮਤੀ ਖੰਨਾ 'ਚ ਅਜਿਹਾ ਸਿਵਲਾਈ ਕੈਂਪ ਪਹਿਲੀ ਵਾਰ ਲੱਗਿਆ, ਜਿਸ 'ਚ ਮਹਿਲਾਵਾਂ ਸਰਪੰਚਾਂ ਵੱਲੋਂ ਵੀ ਵੱਡੀ ਗਿਣਤੀ 'ਚ ਸਮੂਲੀਅਤ ਕੀਤੀ ਗਈ।
ਐੱਸਡੀਐੱਮ ਸੰਦੀਪ ਸਿੰਘ ਨੇ ਕਿਹਾ ਕਿ ਸਰਪੰਚਾਂ ਨੂੰ ਸਰਕਾਰ ਦੀ ਹਰ ਸਕੀਮ ਦੀ ਚੰਗੀ ਤਰ੍ਹਾਂ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਲੋੜਵੰਦ ਵਿਅਕਤੀਆਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਫਾਇਦਾ ਮਿਲ ਸਕੇ। ਅਧਿਕਾਰੀ ਵੀ ਪੰਚਾਇਤਾਂ ਨੂੰ ਹਰ ਵੇਲੇ ਸਹਾਇਤਾ ਦੇਣ ਲਈ ਤੱਤਪਰ ਰਹਿਣਗੇ। ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਸਰਕਾਰ ਪਿੰਡਾਂ ਦੇ ਵਿਕਾਸ ਕੰਮਾਂ ਨੂੰ ਲੈ ਕੇ ਵਚਨਵੱਧ ਹੈ। ਸਰਪੰਚਾਂ ਨੂੰ ਵਿਕਾਸ ਕੰਮਾਂ ਤੇ ਸਰਕਾਰ ਦੀਆਂ ਭਲਾਈ ਸਕੀਮਾਂ ਪ੍ਰਤੀ ਜਾਗਰੂਕ ਹੋਣਾ ਜ਼ਰੂਰੀ ਹੈ। ਚੰਗੀ ਜਾਣਕਾਰੀ ਹੋਣ ਕਰਕੇ ਹੀ ਸਰਪੰਚ ਆਪਣੇ ਪਿੰਡ ਨੂੰ ਵਧੀਆਂ ਬਣਾ ਸਕਦੇ ਹਨ। ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਵੱਲੋਂ ਪਿੰਡਾਂ ਦੇ ਵਿਕਾਸ ਨੂੰ ਹਮੇਸ਼ਾਂ ਤਰਜੀਹ ਦਿੱਤੀ ਜਾਵੇਗੀ। ਪ੍ਰੀਸ਼ਦ ਵੱਲੋਂ ਪਿੰਡਾਂ ਦੇ ਵਿਕਾਸ 'ਚ ਕੋਈ ਕਸਰ ਨਹੀਂ ਆਉਣ ਦਿੱਤੀ ਜਾਵੇਗੀ। ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਸਰਪੰਚਾਂ ਨੂੰ ਸਿਖਲਾਈ ਦੇਣ ਲਈ ਮੀਟਿੰਗ ਦਾ ਪ੍ਰਬੰਧ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਪੰਚਾਇਤਾਂ ਨੂੰ ਬਹੁਤ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਦਾ ਵਿਕਾਸ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਬਗ਼ੈਰ ਪੱਖਪਾਤ ਤੋਂ ਕੀਤਾ ਜਾਵੇਗਾ। ਪਿੰਡਾਂ ਦੀਆਂ ਪੰਚਾਇਤਾਂ ਆਪੋਂ-ਆਪਣੇ ਪਿੰਡਾਂ 'ਚ ਹੋਣ ਵਾਲੇ ਕੰਮਾਂ ਸਬੰਧੀ ਉਨ੍ਹਾਂ ਨੂੰ ਦੱਸਣ, ਅਜਿਹੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ। ਸੋਨੀ ਵੱਲੋਂ ਸਰਕਾਰੀ ਦਫ਼ਤਰਾਂ ਨੂੰ ਸਰਪੰਚਾਂ ਨੂੰ ਮਾਣ ਸਤਿਕਾਰ ਦੇਣ ਲਈ ਵੀ ਧੰਨਵਾਦ ਕੀਤਾ। ਇਸ ਮੌਕੇ ਸੀਡੀਪੀਓ ਸਰਬਜੀਤ ਕੌਰ, ਐੱਸਐੱਮਓ ਡਾ. ਰਾਜਿੰਦਰ ਗੁਲਾਟੀ, ਦਿਹਾਤੀ ਪ੍ਰਧਾਨ ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ, ਸਰਪੰਚ ਗੁਰਮੁੱਖ ਸਿੰਘ ਚਾਹਲ, ਸੁੱਖਰਾਜ ਸਿੰਘ ਬੀਜਾ, ਦਰਸ਼ਨ ਸਿੰਘ ਗਿੱਲ, ਭਗਵੰਤ ਸਿੰਘ ਮਾਂਗਟ ਕੋਟਾਂ, ਹਰਿੰਦਰ ਸਿੰਘ ਰਿੰਟਾ, ਕਮਲੇਸ਼ ਕੌਰ ਨਸ਼ਰਾਲੀ, ਬਲਜੀਤ ਕੌਰ ਮਹਿੰਦੀਪੁਰ, ਦਵਿੰਦਰ ਸਿੰਘ ਕੌੜੀ, ਸੁਰਿੰਦਰ ਕੌਰ ਗੰਢੂਆਂ, ਬਿੰਦਰ ਕੌਰ ਜਲਾਜਣ, ਦਲਜੀਤ ਕੌਰ ਹੋਲ, ਨਛੱਤਰ ਕੌਰ ਰੋਹਣੋਂ ਖੁਰਦ, ਪਾਲਾ ਸਿੰਘ ਦਹਿੜੂ, ਲਖਵੀਰ ਕੌਰ ਫੈਜਗੜ੍ਹ੍ਹ, ਮਨਦੀਪ ਸਿੰਘ ਇਕੋਲਾਹਾ, ਗੁਰਦੀਪ ਸਿੰਘ ਰਸੂਲੜਾ, ਹਰਕੇਵਲ ਸਿੰਘ ਖੁਰਦ, ਕੁਲਵਿੰਦਰ ਕੌਰ ਰੋਹਣੋਂ ਕਲਾਂ, ਗੁਰਕਮਲਦੀਪ ਕੌਰ ਮੋਹਨਪੂਰ, ਅਰਸ਼ਦੀਪ ਕੌਰ ਨਰੈਣਗੜ੍ਹ, ਮਹਿੰਦਰ ਕੌਰ ਲਿਬੜਾ, ਚਰਨਪਾਲ ਕੌਰ ਮਾਜਰੀ, ਪਾਲ ਸਿੰਘ ਗੋਹ, ਵੀਰ ਸਿੰਘ ਇਕੋਲਾਹੀ, ਗੁਰਦਰਸ਼ਨ ਸਿੰਘ ਚਕੌਹੀ, ਦੀਦਾਰ ਸਿੰਘ ਲਲਹੇੜੀ, ਕੁਲਵੀਰ ਕੌਰ ਰਾਮਗੜ੍ਹ ਨਵਾਂ ਪਿੰਡ, ਜਸਵੀਰ ਕੌਰ ਮਹੌਣ, ਸੁਮੰਦ ਸਿੰਘ ਅਲੋੜ, ਤਰਲੋਚਨ ਸਿੰਘ ਗਲਵੱਡੀ ਆਦਿ ਹਾਜ਼ਰ ਸਨ।ਲੋਕ ਚਰਚੇ ਲੱਗੇ ਰਹੋ