Thursday, January 2, 2020

ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨ ਉਦਯੋਗਪਤੀਆਂ ਨੂੰ ਦੇਣ ਦੀ ਨਿੰਦਾ

ਖੰਨਾ-----੦ਡਾ. ਅੰਬੇਦਕਰ ਮਿਸ਼ਨ ਸੁਸਾਇਟੀ ਪੰਜਾਬ ਦੀ ਬੈਠਕ ਪ੍ਰਿੰਸੀਪਲ ਜਸਵੰਤ ਸਿੰਘ ਮਿੱਤਰ ਦੀ ਅਗਵਾਈ ਹੇਠ ਅੰਬੇਦਕਰ ਭਵਨ ਖੰਨਾ ਵਿਖੇ ਹੋਈ। ਜਿਸ 'ਚ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨ ਉਦਯੋਗਪਤੀਆਂ ਨੂੰ ਦੇਣ ਦੀ ਨਿੰਦਾ ਕੀਤੀ ਗਈ। ਮਿੱਤਰ ਨੇ ਕਿਹਾ ਕਿ ਪੰਚਾਇਤ ਜ਼ਮੀਨਾਂ ਉਦਯੋਗਪਤੀਆਂ ਤੇ ਧਨਾਢਾਂ ਨੂੰ ਦੇਣ ਨਾਲ ਦਲਿਤ, ਕਿਸਾਨ, ਮਜ਼ਦੂਰ ਤੇ ਪਿੰਡਾਂ ਦੇ ਵਿਰੋਧੀ ਫੈਸਲਾ ਹੈ। ਸਰਕਾਰ ਨੇ ਬਿਜਲੀ ਦੇ ਬਿੱਲਾਂ ਤੇ ਬੱਸ ਦੇ ਭਾੜੇ 'ਚ ਵਾਧਾ ਕਰਕੇ ਵੀ ਲੋਕ ਵਿਰੋਧੀ ਫੈਸਲਾ ਕੀਤਾ ਹੈ। ਸਰਕਾਰ ਦੇ ਇਹ ਫੈਸਲੇ ਮੂਲਨਿਵਾਸੀਆਂ ਦੀ ਆਰਥਿਮ ਲੁੱਟ ਖਸੁੱਟ ਕਰਨ ਵਾਲੇ ਹਨ। ਉਨ੍ਹਾਂ ਮੰਗ ਕੀਤੀ ਕਿ ਪੰਚਾਇਤੀ ਜ਼ਮੀਨਾਂ ਧਨਾਢਾਂ ਨੂੰ ਦੇਣ, ਬੱਸ ਕਿਰਾਏ ਤੇ ਬਿਜਲੀ ਬਿਲਾਂ 'ਚ ਵਾਧਾ ਤੁਰੰਤ ਵਾਪਸ ਲਏ ਜਾਣ। ਮਿੱਤਰ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ ਤੱਕ ਦੀ ਸਭ ਤੋਂ ਨਿਕੰਮੀ ਤੇ ਭੈੜੀ ਸਰਕਾਰ ਹੈ। ਸਰਕਾਰ ਨੇ ਅਜੇ ਤੱਕ ਬੇਜ਼ਮੀਨੇ ਲੋਕਾਂ ਦਾ 6000 ਕਰੋੜ ਰੁਪਏ ਦਾ ਨੋਟੀਫ਼ਿਕੇਸ਼ਨ ਜ਼ਾਰੀ ਕਰਕੇ ਮਾਫ਼ ਨਹੀਂ ਕੀਤਾ। ਇਸ ਮੌਕੇ ਪ੍ਰੇਮ ਸਿੰਘ ਬੰਗੜ, ਸੁਰਿੰਦਰ ਸਿੰਘ, ਖ਼ੁਸ਼ੀ ਰਾਮ ਚੌਹਾਨ, ਭਾਗ ਸਿੰਘ, ਚਰਨਜੀਤ ਸਿੰਘ, ਮਨਜੀਤ ਸਿੰਘ ਰਹੌਣ, ਰਮਨਦੀਪ ਸਿੰਘ, ਰਾਮਦਿਆਲ ਸਿੰਘ, ਅਮਨਿੰਦਰਜੋਤ ਸਿੰਘ, ਗੁਰਨਾਮ ਸਿੰਘ, ਰਘਬੀਰ ਸਿੰਘ ਹਾਜ਼ਰ ਸਨ।