Thursday, February 6, 2020

ਵਾਰਡ ਨੰਬਰ 18 ਕਰਤਾਰ ਨਗਰ ਵਿੱਚ


ਖੰਨਾ-ਅੱਜ ਵਾਰਡ ਨੰਬਰ 18 ਕਰਤਾਰ ਨਗਰ ਵਿੱਚ ਇਕ ਦਾਰੂ ਦਾ ਠੇਕਾ ,ਰਿਹਾਇਸ਼ੀ ਇਲਾਕੇ ਵਿੱਚ ਖੋਲ੍ਹਿਆ ਜਾ ਰਿਹਾ ਸੀ ਜਿਸ ਦਾ ਸਮੂਹ ਮੁਹੱਲਾ ਨਿਵਾਸੀਆਂ ਨੇ ਵਿਰੋਧ ਕਿੱਤਾ ਇਸ ਮੌਕੇ ਮੁਹੱਲਾ ਨਿਵਾਸੀਆਂ ਦੀ ਅਗਵਾਈ ਕਰਦੇ ਹੋਏ ਹਰਦੀਪ ਸਿੰਘ ਨੀਨੂੰ ਨੇ ਕਿਹਾ ਕਿ ਇਸ ਇਲਾਕੇ ਵਿੱਚ ਖੋਲ੍ਹੇ ਜਾ ਰਹੇ ਠੇਕੇ ਦੇ ਬਿਲਕੁੱਲ ਨਜਦੀਕ ਮਹਾ ਰਿਸ਼ੀ ਬਾਲਮੀਕ ਜੀ ਦੇ ਮੰਦਿਰ ਦੀ  ਉਸਾਰੀ ਚਲ ਰਹੀ ਹੈ ਅਤੇ

ਪਬਲਿਕ ਸਕੂਲ ਅਤੇ ਸਾਈ ਮੰਦਿਰ ਪ੍ਰਾਈਵੇਟ ਪਬਲਿਕ ਸਕੂਲ ਹੈ ਇਸ ਤੋਂ ਇਲਾਵਾ ਭੁਆ ਸਤੀਆਂ ਦੀ ਦਾ ਸਥਾਨ ਠੇਕੇ ਦੇ ਬਿਲਕੁਲ 50ਕਦਮ ਤੇ ਹੈ ਜਿਸ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਇਹ ਗਲੀ ਸਾਫ ਅਤੇ ਸਿੱਧੀ ਹੋਣ ਕਰਕੇ  ਵਿੱਚ ਲੋਕ ਸਵੇਰੇ ਸ਼ਾਮ ਸੈਰ ਕਰਦੇ ਹਨ ਇਸ ਠੇਕੇ ਦੇ ਖੁੱਲਣ ਨਾਲ ਮੁਹੱਲਾ ਨਿਵਾਸੀਆਂ ਨੂੰ ਬਹੁਤ ਦਿੱਕਤਾਂ ਆਉਣਗੀਆਂ ਇਸ ਲਈ ਇਸ ਨੂੰ ਬੰਦ ਕਰਨ ਦੀ ਅਪੀਲ ਅਸੀਂ ਪ੍ਰਸ਼ਾਸਨ ਕੋਲ ਕਰਦੇ ਹਾਂ ਅਗਰ ਇਸ ਠੇਕੇ ਨੂੰ ਪੁਰਣ ਤੋਂ ਰੋਕਣ ਤੇ ਬੰਦ ਨਾ ਕੀਤਾ ਗਿਆ ਤਾਂ ਵੱਡਾ ਸੰਘਰਸ਼ ਕੀਤਾ ਜਾਏਗਾ ਇਸ ਮੌਕੇ ਉਨ੍ਹਾਂ ਨਾਲ ਮੈਡਮ ਪ੍ਰਿਯਾ ਧਿਮਾਨ ਸੀਨੀਅਰ ਕਾਂਗਰਸੀ ਆਗੂ,ਬਲਜੀਤ ਸਿੰਘ ਰੁਪੀ ਪ੍ਰਧਾਨ, ਰਜੇਸ਼ ਕੁਮਾਰ ਮੇਸ਼ੀ , ਹਰਜੀਤ ਸਿੰਘ, ਅਮਰਜੀਤ ਸਿੰਘ, ਸੁਰਿੰਦਰ ਸਿੰਘ ਕੈੜਾ, ਵਿਕਰਮ , ਮੇਨ ਪਾਲ, ਰਾਧੇ ਸ਼ਾਮ,ਸੁਨੀਤਾ ਰਾਣੀ ,ਸਨੇਹ ਲਤਾ,ਰਾਣੀ ,ਕਮਲੇਸ਼ ਰਾਣੀ,ਨੇਹਾ ਸ਼ਰਮਾ,ਗੁਰਮੀਤ ਕੌਰ, ਪਰਮਜੀਤ ਕੌਰ, ਕੁਲਦੀਪ ਕੌਰ, ਹਰਜੀਤ ਕੌਰ,ਆਦ ਹਾਜਰ ਸਨ।