Saturday, February 1, 2020

ਸ਼ੀ੍ ਭੀਸ਼ਮ ਪ੍ਰਕਾਸ਼ ਭਵਨ ਖੰਨਾ ਵਿੱਖੇ

ਖੰਨਾ  (ਵਡੇਰਾ)

 ਅੱਜ ਜ਼ਿਲ੍ਹਾ ਯੂਥ ਕਾਂਗਰਸ ਖੰਨਾ ਦੀ ਇੱਕ ਵਿਸ਼ੇਸ਼ ਮੀਟਿੰਗ ਸ਼ੀ੍  ਭੀਸ਼ਮ ਪ੍ਰਕਾਸ਼ ਭਵਨ ਖੰਨਾ ਵਿਖੇ ਰੱਖੀ ਗਈ ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਅਤੇ ਵਿਧਾਨ ਸਭਾ ਖੰਨਾ ਦੇ ਸਮੂਹ ਅਹੁਦੇਦਾਰਾਂ ਮੋਜੁਦ ਸਨ ਇਸ ਮੌਕੇ  ਬੋਲਦਿਆਂ ਅਮਿਤ ਤਿਵਾੜੀ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ ਨੇ ਕਿਹਾ ਕਿ ਆਲ ਇੰਡੀਆ ਯੂਥ ਕਾਂਗਰਸ ਅਤੇ ਪੰਜਾਬ ਯੂਥ ਕਾਂਗਰਸ ਵੱਲੋਂ ਉਲੀਕੇ ਸਾਂਝੇ ਪ੍ਰੋਗਰਾਮ ਤਹਿਤ ਸੈਂਟਰ ਸਰਕਾਰ ਦੀਆਂ ਬੇਰੋਜ਼ਗਾਰੀ ਦੀਆਂ ਨੀਤੀਆਂ ਖਿਲਾਫ  ਬੇਰੋਜ਼ਗਾਰ ਨੌਜਵਾਨਾਂ ਨੂੰ ਰਜਿਸਟਰਡ ਕਰਵਾਉਣ ਲਈ ਪੰਜਾਬ ਵਿੱਚ ਇਸ ਬੇਰੋਜ਼ਗਾਰੀ ਰਜਿਸਟਰਡ ਦੀ ਸ਼ੁਰੁਆਤ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਵੱਲੋਂ ਸੋਮਵਾਰ 02/02/20 ਨੂੰ ਖੰਨਾ ਵਿਖੇ ਜੀ ਟੀ ਬੀ ਮਾਰਕੀਟ ਵਿੱਚ ਇੱਕ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ ਇਸ ਕੈਂਪ ਵਿੱਚ ਬੇਰੋਜ਼ਗਾਰ ਨੋਜਵਾਨਾਂ ਨੂੰ ਇਕ ਵਿਸ਼ੇਸ਼ ਨੂੰ ਤੇ ਮਿਸ ਕਾਲ ਕਾਰਵਾਈ ਜਾਵੇਗੀ ਇਸ ਮੌਕੇ ਵਿਸ਼ੇਸ਼ ਤੌਰ ਤੇ ਪੰਹੂਚੇ ਜ਼ਿਲ੍ਹਾ ਯੂਥ ਕਾਂਗਰਸ ਖੰਨਾ ਦੇ ਇਨਚਾਰਜ ਪਰਭਦੀਪ ਸਿੰਘ ਗਰੇਵਾਲ ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ ਵੀ ਪੰਹੁਚੇ ਉਹਨਾਂ ਨੇ ਜ਼ਿਲ੍ਹਾ ਯੂਥ ਕਾਂਗਰਸ ਦੇ ਆਗੂਆਂ ਦੀਆਂ ਨੂੰ ਇਸ ਬੇਰੋਜ਼ਗਾਰੀ ਰਜਿਸਟਰਡ ਵਾਰੇ  ਜਾਣੂੰ ਕਰਵਾਇਆ ਇਸ ਮੌਕੇ ਹਰਦੀਪ ਸਿੰਘ ਨੀਨੂੰ ਵਾਈਸ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ, ਅੰਕਿਤ ਸ਼ਰਮਾ ਪ੍ਰਧਾਨ ਵਿਧਾਨ ਸਭਾ ਖੰਨਾ, ਜਨਰਲ ਸਕੱਤਰ ਅਮਰੀਸ਼ ਸ਼ਰਮਾ , ਅਨਮੋਲ ਪੁਰੀ , ਅਸ਼ੀਸ਼ ਗਰਗ, ਬਲਵਿੰਦਰ ਸਿੰਘ ਭੱਟੀ, ਡੈਵਿਡ ਸ਼ਰਮਾ, ਸੋਨੂੰ ਸੋਫ਼ਤ, ਪ੍ਰਦੀਪ ਰਤਨ ਆਦਿ ਹਾਜ਼ਰ ਸਨ