Monday, February 10, 2020

ਗੌਰਮਿੰਟ ਸਕੂਲ ਦੀ ਵਿਦਿਆਰਥਣ ਰਹੀ ਨੇਹਾ ਸ਼ਰਮਾ ਨੇ ਮਾਰਿਆ ਮਾਅਰਕਾ





ਖੰਨਾ,10ਫਰਵਰੀ-ਚਾਰਟਡ ਅਕਾਊਟੈਂਟ (ਫਾਊਡੇਸ਼ਨ) ਐਂਟਰੈਂਸ ਪਾਸ ਕਰਨ ਉਤੇ ਕੇ ਐਲ ਜੇ ਗੌਰਮਿੰਟ ਗਰਲਜ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੀ ਕਮਰਸ ਸਟਰੀਮ ਦੀ ਸਾਬਕਾ ਟੌਪਰ ਵਿਦਿਆਰਥਣ ਰਹੀ ਨੇਹਾ ਸ਼ਰਮਾ ਨੂੰ ਅੱਜ ਫਰੀਡਮ ਫਾਈਟਰ ਕਿਸ਼ੋਰੀ ਲਾਲ ਜੇਠੀ ਅਵਾਰਡ ਨਾਲ ਸਨਮਾਨਤ ਕੀਤਾ ਗਿਆ|ਇਸ ਮੌਕੇ ਪਿ੍ੰਸੀਪਲ ਸਤੀਸ਼ ਕੁਮਾਰ ਦੂਆ ਅਤੇ ਬੀ.ਕੇ ਜੇਠੀ ਵੱਲੋਂ ਇਹ ਐਵਾਰਡ ਸਵੇਰ ਦੀ ਸਭਾ ਦੌਰਾਨ ਦਿੱਤਾ ਗਿਆ|ਇਸ ਮੌਕੇ ਬੋਲਦੇ ਹੋਏ ਪਿ੍ੰਸੀਪਲ ਦੂਆ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕਾਨਵੈਂਟ ਸਕੂਲਾਂ ਤੋਂ ਕਿਸੇ ਪੱਖੋ ਵੀ ਪਿੱਛੇ ਨਹੀ ਹਨ ,ਬਲਕਿ ਸਿਖਿਆ ਸਕੰਤਰ ਸ਼ੀ੍ ਕਿ੍ਸ਼ਨ ਕੁਮਾਰ ਜੀ ਦੀ ਯੋਗ ਅਗਵਾਈ ਚ ਪਾ੍ਈਵੇਟ ਸਕੂਲਾਂ  ਨੂੰ ਪਛਾੜ ਰਹੇ ਹਨ|ਉਨਾ ਕਿਹਾ ਕਿ ਨੇਹਾ ਸ਼ਰਮਾ ਨੇ ਬਾਰਵੀ ਕਲਾਸ ਵਿੱਚੋ ਵੀ ਟੌਪ ਕੀਤਾ ਸੀ ਅਤੇ ਸਕੂਲ ਨੂੰ ਉਸ ਉਤੇ ਬੇਹਦ ਮਾਣ ਹੈ|ਉਨਾ ਕਿਹਾ ਕਿ ਨੇਹਾ ਨੇ ਸਕੂਲ ਅਤੇ ਖੰਨਾ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ|ਹੋਰਨਾ ਤੋ ਇਲਾਵਾ ਇਸ ਮੌਕੇ ਫਰੀਡਮ ਫਾਇਟਰ ਕਿਸ਼ੋਰੀ ਲਾਲ ਜੇਠੀ ਦੇ ਪੋਤਰੇ ਬੀ.ਕੇ ਜੇਠੀ ਵਿਸ਼ੇਸ਼ ਤੌਰ ਤੇ ਹਾਜਰ ਸਨ ਜਦ ਕਿ ਮਾਸਟਰ ਦਿਨੇਸ਼ ਪਾਸੀ ਜਸਵਿੰਦਰ ਕੁਮਾਰ,ਬਲਵਿੰਦਰ ਕੁਮਾਰ,ਸੰਜੀਵ ਟੰਡਨ,ਸੀਮਾ ਜੈਨ,ਮੈਡਮ ਸੋਨੀਆ ,ਗੁਰਿੰਦਰ ਕੌਰ,ਲਖਵੀਰ ਕੌਰ,ਸਹਾਈਤਾ ਰਾਣੀ,ਬਲਜੀਤ ਕੌਰ ਸਮੇਤ ਸਮੁੱਚਾ ਸਟਾਫ ਵੀ ਹਾਜਰ ਸੀ|