Monday, February 10, 2020

ਖੰਨਾ ਰਾਈਸ ਮਿਲਰਜ ਵਲੋਂ ਧਰਨਾ

ਖੰਨਾ-(ਖੰਨਾ ਰਾਈਸ ਮਿਲਰਜ਼ ਐਸੋਸੀਏਸ਼ਨ ਵੱਲੋਂ ਐੱਫਸੀਆਈ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਸ਼ੈਲਰ ਮਾਲਕਾਂ ਵੱਲੋਂ ਐੱਫਸੀਆਈ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜੀ ਵੀ ਕੀਤੀ ਗਈ। ਪ੍ਰਧਾਨ ਗੁਰਦਿਆਲ ਸਿੰਘ ਦਿਆਲੀ ਨੇ ਕਿਹਾ ਕਿ ਐੱਫਸੀਆਈ ਕੋਲ ਸਾਲ 2019-2020 ਲਈ ਚੌਲ ਲਗਾਉਣ ਲਈ ਜਗਾਂ ਦੀ ਘਾਟ ਹੈ, ਜਿਸ ਕਰਕੇ ਸ਼ੈਲਰ ਮਾਲਕ ਪ੍ਰੇਸ਼ਾਨ ਹੋ ਰਹੇ ਹਨ। ਹੁਣ ਤੱਕ ਸਿਰਫ਼ 40 ਫੀਸਦੀ ਮਾਲ ਲੱਗਿਆ ਹੈ ਤੇ ਬਾਕੀ 60 ਫੀਸਦੀ ਸ਼ੈਲਰਾਂ 'ਚ ਖ਼ਰਾਬ ਹੋ ਰਿਹਾ ਹੈ। ਜਿਸ ਕਾਰਨ ਮਜ਼ਦੂਰ ਵਿਹਲੇ ਬੈਠੇ ਹਨ। ਉਨ੍ਹਾਂ ਕਿਹਾ ਕਿ ਐੱਫਸੀਆਈ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਸਪੈਸ਼ਲਾਂ ਲਗਾ ਕੇ ਚੌਲ ਲਗਾਉਣ ਲਈ ਥਾਂ ਖ਼ਾਲੀ ਕਰਵਾਈ ਜਾਵੇਗੀ ਪਰ ਜਨਵਰੀ 'ਚ ਕੋਈ ਸਪੈਸ਼ਲ ਗੱਡੀ ਨਹੀਂ ਲੱਗੀ ਤੇ ਫਰਵਰੀ 'ਚ ਸਿਰਫ ਹੁਣ ਤੱਕ ਇੱਕ ਹੀ ਸਪੈਸ਼ਲ ਲੱਗੀ ਹੈ। ਸ਼ੈਲਰਾਂ 'ਚ ਪਿਆ ਚੌਲ ਖ਼ਰਾਬ ਹੋਣ ਦੇ ਡਰ ਨਾਲ ਸ਼ੈਲਰ ਮਾਲਕਾਂ ਪ੍ਰੇਸ਼ਾਨ ਹਨ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਖੰਨਾ ਪ੍ਰਧਾਨ ਹਰਬੰਸ ਸਿੰਘ ਰੋਸਾ, ਸੁਖਵਿੰਦਰ ਸਿੰਘ ਸੁੱਖੀ ਚੀਮਾ, ਡਾ. ਅਸ਼ਵਨੀ ਬਾਂਸਲ, ਪ੍ਰੇਮ ਚੰਦ ਸ਼ਰਮਾ, ਅੰਮ੍ਰਿਤ ਲਾਲ ਲੁਟਾਵਾ, ਬਲਜਿੰਦਰ ਸਿੰਘ, ਸੰਜੀਵ ਕੁਮਾਰ, ਮਨੀਸ਼ ਭਾਂਬਰੀ, ਸੋਮ ਨਾਥ, ਗੁਰਮੇਲ ਸਿੰਘ ਨਾਗਰਾ, ਰਮਨਦੀਪ ਸਿੰਘ ਰੰਧਾਵਾ, ਜਗਦੀਪ ਸਿੰਘ ਸੁੱਖਾ, ਅਤੁੱਲ, ਵਿਸ਼ਾਲ, ਹਰਸ਼ ਗੋਇਲ, ਅੰਕਿਤ, ਸੁਦਰਸ਼ਨ ਟਿੰਕਾ, ਗੋਪਾਲ ਗੋਇਲ, ਨਰੇਸ਼ ਨੰਦਾ, ਬਲਜੀਤ ਸਿੰਘ, ਲੱਕੀ ਆਦਿ ਹਾਜ਼ਰ ਸਨ।