Friday, March 20, 2020

ਕਰੋਨਾ ਵਾਇਰਸ ਤੋਂ ਬਚਾਅ ਸਬੰਧੀ ਮੀਟਿੰਗ

ਖੰਨਾ--
ਅੱਜ ਮਿਤੀ 20-3-2020 ਨੂੰ ਤਹਿਸੀਲ ਕੰਪਲੈਕਸ ਖੰਨਾ ਵਿਖੇ ਐਮ. ਐਲ. ਏ.ਖੰਨਾ ਸ.ਗੁਰਕੀਰਤ ਸਿੰਘ  ਦੀ ਪ੍ਰਧਾਨਗੀ ਹੇਠ ਕਰੋਨਾ ਵਾਇਰਸ ਤੋਂ ਬਚਾਅ ਸਬੰਧੀ ਮੀਟਿੰਗ ਰੱਖੀ ਗਈ। ਜਿਸ ਵਿਚ ਐਸ. ਡੀ. ਐਮ. ਸ਼੍ਰੀ ਸੁਨਦੀਪ ਸਿੰਘ , ਡੀ.ਐਸ. ਪੀ. ਸ਼੍ਰੀ ਰਾਜਨ ਪਰਮਿੰਦਰ ਸਿੰਘ, ਤਹਿਸੀਲਦਾਰ ਖੰਨਾ ਸ਼੍ਰੀ ਹਰਿਮੰਦਰ ਸਿੰਘ ਹੁੰਦਲ, ਚੇਅਰਮੈਨ ਬਲਾਕ ਸੰਮਤੀ ਸਤਨਾਮ ਸਿੰਘ ਸੋਨੀ   , ਚੇਅਰਮੈਨ ਮਾਰਕਿਟ ਕਮੇਟੀ ਗੁਰਦੀਪ ਸਿੰਘ ਰਸੂਲੜਾ, ਵਾਈਸ ਚੇਅਰਮੈਨ ਵਰਿੰਦਰ ਗੁੱਡੂ  , ਪ੍ਰਧਾਨ ਸ਼੍ਰੀ ਵਿਕਾਸ ਮਹਿਤਾ , ਸ਼੍ਰੀ ਜਤਿੰਦਰ ਪਾਠਕ ਬਲਾਕ ਪ੍ਰਧਾਨ , ਸ.ਹਰਿੰਦਰ ਸਿੰਘ  ਕਨੇਚ ਪੋਲੀਟੀਕਲ ਸੈਕਟਰੀ, ਹਰਜਿੰਦਰ ਸਿੰਘ ਇਕੋਲਾਹਾ ਤੇ ਹੋਰ ਪਤਵੰਤੇ ਸੱਜਣ ਸ਼ਾਮਿਲ ਹੋਏ। ਮੀਟਿੰਗ ਦੀ ਸ਼ੁਰੂਆਤ ਕਰੋਨਾ ਵਾਇਰਸ ਸਬੰਧੀ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਅਫਵਾਹਾਂ ਤੋਂ ਬਚਣ ਸਬੰਧੀ ਸ਼ੁਰੂ ਹੋਈ।ਇਸ ਤੋਂ ਇਲਾਵਾ ਐਸ. ਡੀ. ਐਮ. ਖੰਨਾ ਨੇ ਉਹਨਾਂ ਨੂੰ ਦਸਿਆ ਕਿ ਸਬੰਧਿਤ ਵਿਭਾਗਾ ਰਾਹੀਂ ਪਿੰਡਾਂ ਅਤੇ ਸ਼ਹਿਰਾਂ ਵਿਚ ਮੁਨਾਦੀ ਕਰਵਾਈ ਜਾ ਰਹੀ ਹੈ । ਇਸ ਤੋਂ ਇਲਾਵਾ ਬੀ.ਐੱਲ. ਓ.ਵਲੋਂ ਘਰ ਘਰ ਜਾ ਕੇ ਇਸ ਬਿਮਾਰੀ ਤੋਂ ਬਚਣ ਦੇ ਤਰੀਕੇ ਦਸੇ ਜਾ ਰਹੇ ਹਨ। ਢਾਬੇ, ਹੋਟਲਾਂ ਵਿਚ ਬੈਠ ਕੇ ਖਾਣਾ ਖਾਣ ਤੇ ਪਾਬੰਦੀ ਲਗਾਈ ਗਈ ਪ੍ਰੰਤੂ ਪੈਕ ਕਰਕੇ ਘਰ ਲਿਜਾ ਸਕਦੇ ਹਨ ਤੇ ਨਾਲ ਹੀ ਮੀਟਿੰਗ ਵਿਚ ਏ.ਐਸ.ਮੈਨੇਜਮੈਂਟ ਖੰਨਾ ਦੀ ਚੋਣਾਂ ਬਾਰੇ ਚਰਚਾ ਹੋਈ ਜਿਸ ਵਿਚ ਐਮ. ਐਲ. ਏ.ਖੰਨਾ ਜੀ ਦੀ ਅਗਵਾਈ ਹੇਠ ਖੰਨਾ ਵਾਸੀਆਂ ਦੀ ਸੁਰਖਿਆ ਨੂੰ ਮੁੱਖ ਰੱਖਦੇ ਹੋਏ ਏ. ਐਸ ਮੈਨੇਜਮੈਂਟ ਖੰਨਾ  ਦੀਆ ਚੋਣਾਂ ਅਣ ਮਿਥ ਸਮ੍ਹੇਂ ਲਈ ਮੁਲਤਵੀ ਕੀਤੀਆਂ ਗਈਆਂ ਤੇ ਇਸ ਮੀਟਿੰਗ ਵਿਚ  ਵਕੀਲ ਰਾਜੀਵ ਰਾਏ ਮਹਿਤਾ, ਵਕੀਲ ਬੀ. ਕੇ.ਬਤਰਾ ਵੀ ਸ਼ਾਮਿਲ ਸਨ।