ਖੰਨਾ/ਲੁਧਿਆਣਾ, 14 ਮਾਰਚ -ਇੰਡਸਟਰੀਅਲ ਫੋਕਲ ਪੁਆਇੰਟ ਵੈੱਲਫੇਅਰ ਐਸੋਸੀਏਸ਼ਨ ਖੰਨਾ ਦੀ ਮੰਗ 'ਤੇ ਫੁੱਲ ਚੜਾਉਂਦਿਆਂ ਹਲਕਾ ਸ੍ਰੀ ਫਤਹਿਗੜ• ਸਾਹਿਬ ਦੇ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਭਾਰਤ ਸਰਕਾਰ ਤੋਂ ਫੋਕਲ ਪੁਆਇੰਟ ਦੀ ਅਪਗ੍ਰੇਡੇਸ਼ਨ ਲਈ 10 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕਰਵਾ ਲਈ ਹੈ। ਇਸ ਸਬੰਧੀ ਕੇਂਦਰੀ ਆਵਾਜਾਈ, ਹਾਈਵੇਜ਼ ਅਤੇ ਲਘੂ, ਸੂਖਮ ਅਤੇ ਮੱਧਮ ਉਦਯੋਗਾਂ ਬਾਰੇ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਡਾ. ਅਮਰ ਸਿੰਘ ਨੂੰ ਪੱਤਰ ਲਿਖ ਕੇ ਸੂਚਿਤ ਕੀਤਾ ਹੈ।
ਦੱਸਣਯੋਗ ਹੈ ਕਿ ਡਾ. ਅਮਰ ਸਿੰਘ ਨੇ ਖੰਨਾ ਦੇ ਫੋਕਲ ਪੁਆਇੰਟ ਦੀ ਮਾੜੀ ਹਾਲਤ ਬਾਰੇ ਕੇਂਦਰੀ ਮੰਤਰੀ ਅਤੇ ਸਕੱਤਰ ਨੂੰ ਜਾਣੂ ਕਰਾਇਆ ਸੀ। ਸ੍ਰੀ ਗਡਕਰੀ ਨੇ ਲਿਖੇ ਪੱਤਰ ਵਿੱਚ ਲੋਕ ਸਭਾ ਮੈਂਬਰ ਨੂੰ ਜਾਣੂ ਕਰਾਇਆ ਹੈ ਕਿ ਫੋਕਲ ਪੁਆਇੰਟ ਦੀ ਅਪਗ੍ਰੇਡੇਸ਼ਨ ਲਈ 10 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਹ ਫੰਡ ਲਘੂ, ਸੂਖਮ ਅਤੇ ਮੱਧਮ ਉਦਯੋਗਾਂ ਬਾਰੇ ਮੰਤਰਾਲੇ ਵੱਲੋਂ ਕਲੱਸਟਰ ਵਿਕਾਸ ਪ੍ਰੋਗਰਾਮ ਅਧੀਨ ਮੁਹੱਈਆ ਕਰਵਾਏ ਜਾਣਗੇ।
ਡਾ. ਅਮਰ ਸਿੰਘ ਨੇ ਕੇਂਦਰੀ ਮੰਤਰੀ ਸ੍ਰੀ ਗਡਕਰੀ ਦਾ ਧੰਨਵਾਦ ਕਰਦਿਆਂ ਸਨਅਤਕਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਉਨਾਂ ਦੇ ਮੁੱਦਿਆਂ ਨੂੰ ਉਹ ਭਵਿੱਖ ਵਿੱਚ ਵੀ ਉੱਪਰਲੇ ਪੱਧਰ 'ਤੇ ਉਠਾਅ ਕੇ ਹੱਲ ਕਰਾਉਣ ਲਈ ਯਤਨ ਜਾਰੀ ਰੱਖਣਗੇ।ਕਿਆ ਬਾਤ ਫ਼ਿਰਤੁ ਖੁਸ਼ ਹੂਆ ਫੋਕਲ ਪੁਆਇੰਟ ਦਾ ਵਿਕਾਸ ਹੋਵੇ ਸਭ ਨੂੰ ਵਧਾਈ ਜੇ ਇਹ ਕਮ ਪੁਰਾ ਹੋਵੇ