ਖੰਨਾ : (30 ਮਾਰਚ 2020) ਕਰੋਨਾ ਵਾਇਰਸ ਵਰਗੀ ਵਿਸ਼ਵ-ਵਿਆਪੀ ਆਫ਼ਤ ਤੋਂ ਬਚਾਅ ਕਰਨ ਲਈ ਲਾਗਲੇ ਪਿੰਡ ਕੌੜੀ ਦੇ ਸਰਪੰਚ ਦਵਿੰਦਰ ਸਿੰਘ ਭੱਟੀ ਦੀ ਅਗਵਾਈ ਵਿੱਚ ਸਾਰੇ ਪਿੰਡ ਵਿੱਚ ਸਪਰੇਅ ਕਰਨ ਦੀ ਮੁਹਿੰਮ ਆਰੰਭੀ ਗੲੀ ਜਿਸ ਦੌਰਾਨ ਪਿੰਡ ਦੀਆਂ ਸੜਕਾਂ, ਗਲ਼ੀਆਂ ਅਤੇ ਘਰਾਂ ਦੇ ਵਿਹੜਿਆਂ ਤੱਕ ਨੂੰ ਰੋਗਾਣੂ-ਮੁਕਤ ਕਰਨ ਦੇ ਉਦੇਸ਼ ਨਾਲ ਦਵਾਈਆਂ ਦਾ ਛਿੜਕਾਅ ਕੀਤਾ ਗਿਆ | ਪਿੰਡ ਦੇ ਵਸਨੀਕਾਂ ਪ੍ਰੋਫ਼ੈਸਰ ਹਰਪਾਲ ਸਿੰਘ ਭੱਟੀ ਅਤੇ ਕਾਨੂੰਨ ਦੇ ਵਿਦਿਆਰਥੀ ਸ਼ੰਮੀ ਭੱਟੀ, ਮਨਧੀਰ ਸਿੰਘ 'ਧੀਰਾ', ਸੁਖਜੀਵਨ ਸਿੰਘ ਭੱਟੀ, ਨੋਸ਼ੀ ਗੋਰੀਆ ਅਤੇ ਗੁਰਮੀਤ ਸਿੰਘ ਬਾਵਾ ਨੇ ਗ੍ਰਾਮ-ਪੰਚਾਇਤ ਦੇ ਇਸ ਯਤਨ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਪੰਚਾਇਤ-ਮੈਂਬਰ ਸੁਰਿੰਦਰ ਸਿੰਘ, ਗੀਤਕਾਰ ਬੇਅੰਤ ਸਿੰਘ 'ਬੀਤਾ', ਹਰਵਿੰਦਰ ਸਿੰਘ, ਮੋਨੂੰ ਭੱਟੀ, ਪਰਮਜੀਤ ਸਿੰਘ 'ਪੰਮਾ' ਅਤੇ ਸਤਿੰਦਰ ਸਿੰਘ ਤੋਂ ਇਲਾਵਾ ਪਿੰਡ ਦੇ ਉਤਸ਼ਾਹੀ ਨੌਜਵਾਨਾਂ ਨੇ ਲੋਕ-ਭਲਾਈ ਦੇ ਇਸ ਕਾਰਜ ਵਿੱਚ ਹਿੱਸਾ ਲਿਆ |