Friday, October 21, 2016

ਅੱਖਾਂ ਦਾ ਮੁਫ਼ਤ ਜਾਂਚ ਤੇ ਆਪਰੇਸ਼ਨ ਕੈਂਪ

ਖੰਨਾ,  ਯੂਥ ਅਕਾਲੀ ਦਲ ਜ਼ਿਲ•ਾ ਪ੍ਰਧਾਨ ਲੁਧਿਆਣਾ ਦਿਹਾਤੀ ਯਾਦਵਿੰਦਰ ਸਿੰਘ ਯਾਦੂ ਦੀ ਸਰਪ੍ਰਸਤੀ ਹੇਠ ਯੂਨਾਈਟੇਡ ਸਿੱਖ ਮਿਸ਼ਨ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਜਾਂਚ ਤੇ ਆਪਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ‘ਚ ਰਛਪਾਲ ਸਿੰਘ ਢੀਂਡਸਾ ਯੂਐੱਸਏ, ਰਣਜੀਤ ਸਿੰਘ ਯੂਐੱਸਏ ਤੇ ਓਂਕਾਰ ਸਿੰਘ ਯੂਐੱਸਏ ਵੱਲੋਂ ਵੀ ਸਹਿਯੋਗ ਕੀਤਾ ਜਾ ਰਿਹਾ ਹੈ। ਯਾਦਵਿੰਦਰ ਸਿੰਘ ਯਾਦੂ ਨੇ ਦੱਸਿਆ ਕਿ ਕੈਂਪ 23 ਅਕਤੂਬਰ ਨੂੰ ਪਰਤਾਪ ਪੈਲੇਸ ਜੀਟੀ ਰੋਡ ਖੰਨਾ ਵਿਖੇ ਸਵੇਰੇ 9 ਵਜੇਂ ਤੋਂ 2 ਵਜੇਂ ਤੱਕ ਲਗਾਇਆ ਜਾਵੇਗਾ। ਜਿਸ ‘ਚ ਅੱਖਾਂ ਕੰਪਿਊਟਰ ਨਾਲ ਟੈਸਟ ਕਰਕੇ ਐਨਕਾਂ ਮੁਫ਼ਤ ਲਗਾਈਆਂ ਜਾਣਗੀਆਂ ਤੇ ਲੈਂਨਜ ਵੀ ਮੁਫ਼ਤ ਪਾਏ ਜਾਣਗੇ। ਰਾਜਾ ਆਈ ਹਸਪਤਾਲ, ਲੁਧਿਆਣਾ ਦੇ ਡਾਕਟਰਾਂ ਦੀ ਟੀਮ ਆਪਣੀਆਂ ਸੇਵਾਵਾਂ ਮੁਫ਼ਤ ਦੇਵੇਗੀ। ਮੁਫ਼ਤ ਦਵਾਈ ਤੇ ਖੁਰਾਕ ਦੇ ਨਾਲ ਮਰੀਜ਼ਾਂ ਦੀਆਂ ਅੱਖਾਂ ਦੇ ਮੁਫ਼ਤ ਅਪਰੇਸ਼ਨ ਕੀਤੇ ਜਾਣਗੇ। ਹਸਪਤਾਲ ‘ਚ ਲੈ ਕੇ ਜਾਣ ਤੇਵਾਪਸ ਛੱਡਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਯਾਦੂ ਨੇ ਕਿਹਾ ਕਿ ਯੂਥ ਅਕਾਲੀ ਦਲ ਰਾਜ ਨਹੀਂ ਸੇਵਾ ਦੇ ਸੰਕਲਪ ‘ਤੇ ਦ੍ਰਿੜਤਾ ਨਾਲ ਪਹਿਰਾ ਦੇ ਰਿਹਾ ਹੈ। ਰਾਜਨੀਤੀ ਦੇ ਨਾਲ ਸਮਾਜ ਸੇਵਾ ‘ਚ ਵੀ ਯੂਥ ਅਕਾਲੀ ਦਲ ਅਹਿਮ ਭੂਮਿਕਾ ਨਿਭਾ ਰਿਹਾ ਹੈ। ਲੋਕ ਸੇਵਾ ਹੀ ਯੂਥ ਅਕਾਲੀ ਦਲ ਵੱਡੀ ਦੌਲਤ ਹੈ। ਇਸ ਮੌਕੇ ਬਲਾਕ ਸੰਮਤੀ ਮੈਂਬਰ ਅਮਨਦੀਪ ਸਿੰਘ ਲੇਲ•, ਬਲਾਕ ਸੰਮਤੀ ਮੈਂਬਰ ਜਗਦੀਪ ਸਿੰਘ ਨਵਾਂ ਪਿੰਡ, ਸਰਪੰਚ ਯੂਨੀਅਨ ਪ੍ਰਧਾਨ ਤੇਜਿੰਦਰ ਸਿੰਘ ਇਕੋਲਾਹਾ, ਗਗਨਦੀਪ ਸਿੰਘ ਭੁੱਲਰ, ਬਲਜੀਤ ਸਿੰਘ ਭੁੱਲਰ, ਗੁਰਮੁੱਖ ਸਿੰਘ ਬੂਲੇਪੁਰ, ਹਰਬਿੰਦਰ ਸਿੰਘ ਮੋਹਨਪੁਰ, ਜਤਿੰਦਰ ਸਿੰਘ ਸਰਪੰਚ ਕੌੜੀ ਆਦਿ ਹਾਜ਼ਰ ਸਨ।