Sunday, November 15, 2020

ਨਾਮਦੇਵ ਭਵਨ ਖੰਨਾ ਵਿਖੇ ਮੱਘਰ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ

ਖੰਨਾ-ਨਾਮਦੇਵ ਭਵਨ ਖੰਨਾ ਵਿਖੇ ਮੱਘਰ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ


ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਸਵੇਰੇ ਸ਼੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਹਜੂਰੀ ਰਾਗੀ ਭਾਈ ਅਮਰੀਕ ਸਿੰਘ ਜੀ ਦੇ ਜੱਥੇ ਵੱਲੋਂ ਗੁਰੂ ਘਰ ਹਾਜਰੀ ਭਰ ਰਹੀਆਂ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕਥਾ ਅਤੇ ਕੀਰਤਨ ਨਾਲ ਨਿਹਾਲ ਕੀਤਾ। ਸਭਾ ਦੇ ਜਨਰਲ ਸਕੱਤਰ ਸਰਦਾਰ ਦਵਿੰਦਰ ਸਿੰਘ ਤੱਗੜ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ  ਭਗਤ ਨਾਮਦੇਵ ਜੀ ਦਾ ਅਰਧ ਸ਼ਤਾਬਤੀ  750 ਵਾਂ ਪ੍ਰਕਾਸ਼ ਦਿਵਸ ਮਿਤੀ 25/11/2020 ਨੂੰ ਨਾਮਦੇਵ ਭਵਨ ਲਲਹੇਰੀ ਰੋਡ ਖੰਨਾ ਵਿਖੇ ਬੜੇ ਸਤਿਕਾਰ ਸਹਿਤ ਮਨਾਇਆ ਜਾਵੇਗਾ। ਪ੍ਰੋਗਰਾਮ ਦੀ ਸਮਾਪਤੀ ਉਪਰੰਤ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਨਾਮਦੇਵ ਸਭਾ ਰਜਿ ਖੰਨਾ ਦੇ ਮੀਤ ਪ੍ਰਧਾਨ ਅਮਰਜੀਤ ਸਿੰਘ ਔਲਖ ਜਨਰਲ ਸਕੱਤਰ ਦਵਿੰਦਰ ਸਿੰਘ ਤੱਗੜ ਮੀਤ ਖ਼ਜਾਨਚੀ ਖੁਸ਼ਕਰਨ ਸਿੰਘ ਔਲਖ ਕਰਮਜੀਤ ਸਿੰਘ ਜੀ ਦਵਿੰਦਰ ਸਿੰਘ ਮੋਹਲ ਮੰਗਤ ਸਿੰਘ ਬੇਦੀ ਰਣਜੀਤ ਸਿੰਘ ਤੱਗੜ ਗੁਰਸ਼ਰਨ ਸਿੰਘ ਮੋਹਲ ਸੁਰਿੰਦਰ ਸਿੰਘ ਜਰਨੈਲ ਸਿੰਘ ਗੁਰਮੀਤ ਸਿੰਘ ਰਜਿੰਦਰ ਸਿੰਘ ਨਿੱਕਾ ਮਨਜੀਤ ਕੌਰ ਕੁਲਵੰਤ ਕੌਰ ਬੀਬੀ ਗਿਆਨ ਕੌਰ ਬੀਬੀ ਜਸਵੀਰ ਕੌਰ ਤੱਗੜ ਕਰਨੈਲ ਕੌਰ ਆਦਿ ਹਾਜਰ ਸਨ।