ਜੋਗਿੰਦਰ ਸਿੰਘ ਓਬਰਾਏ/
ਖੰਨਾ, 22 ਫ਼ਰਵਰੀ
ਇਥੇ ਪੰਜਾਬੀ ਸਾਹਿਤ ਸਭਾ ਦੀ ਮਾਸਿਕ ਇੱਕਤਰਤਾ ਜਰਨੈਲ ਰਾਮਪੁਰੀ ਦੀ ਪ੍ਰਧਾਨਗੀ ਹੇਠਾਂ ਹੋਈ, ਜਿਸ ਵਿਚ ਗਜ਼ਲਗੋ ਕੈਲਾਸ਼ ਅਮਲੋਹੀ, ਬਾਬੂ ਚੌਹਾਨ ਅਤੇ ਦਰਸ਼ਨ ਸਿੰਘ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਰਚਨਾਵਾਂ ਦੇ ਦੌਰ ਵਿਚ ਨਰਿੰਦਰ ਮਣਕੂ ਨੇ ਗਜ਼ਲ, ਗੁਰਵਿੰਦਰ ਸਿੰਘ ਸੰਧੂ ਨੇ ਕਵਿਤਾ, ਭਗਵੰਤ ਸਿੰਘ ਲਿੱਟ ਨੇ ਗੀਤ, ਗੁਰਵਰਿੰਦਰ ਗਰੇਵਾਲ ਨੇ ਗੀਤ, ਜਿੰਮੀ ਅਹਿਮਦਗਡ਼੍ਹ ਨੇ ਗੀਤ, ਦਰਸ਼ਨ ਗਿੱਲ ਨੇ ਗੀਤ, ਜਗਦੇਵ ਸਿੰਘ ਨੇ ਕਵਿਤਾ, ਮਾ.ਅਮਰਜੀਤ ਸਿੰਘ ਘੁਡਾਣੀ ਨੇ ਕਵਿਤਾ, ਧਰਮਿੰਦਰ ਸ਼ਾਹਿਤ ਨੇ ਗਜ਼ਲ, ਨੇਤਰ ਸਿੰਘ ਮੁੱਤੋਂ ਨੇ ਮਿੰਨੀ ਕਹਾਣੀ, ਮਨਜੀਤ ਕੌਰ ਜੀਤ ਨੇ ਕਵਿਤਾ, ਭੁਪਿੰਦਰ ਸਿੰਘ ਨੇ ਲੇਖ਼, ਮੁਖਤਿਆਰ ਸਿੰਘ ਨੇ ਕਹਾਣੀ, ਜਸਵੀਰ ਝੱਜ ਨੇ ਕਵਿਤਾ, ਗੁਰੀ ਤੁਰਮਰੀ ਨੇ ਗੀਤ, ਜਰਨੈਲ ਰਾਮਪੁਰੀ ਨੇ ਦੋਹੇ ਸੁਣਾਏ। ਪਡ਼੍ਹੀਆਂ-ਸੁਣੀਆਂ ਰਚਨਾਵਾਂ ਤੇ ਉਸਾਰੂ ਬਹਿਸ ਵਿਚ ਮਨਜੀਤ ਧੰਜਲ ਅਤੇ ਪਿੰ੍ਰਸੀਪਲ ਤਰਸੇਮ ਬਾਹੀਆਂ ਨੇ ਹਿੱਸਾ ਲਿਆ। ਇਸ ਮੌਕੇ ਸਾਹਿਤ ਸਭ ਦੀ ਸਰਬ ਸੰਮਤੀ ਨਾਲ ਚੋਣ ਕੀਤੀ, ਜਿਸ ਵਿਚ ਜਰਨੈਲ ਸਿੰਘ ਰਾਮਪੁਰੀ-ਪ੍ਰਧਾਨ, ਹਰਬੰਸ ਸਿੰਘ ਸ਼ਾਨ-ਮੀਤ ਪ੍ਰਧਾਨ, ਗੁਰੀ ਤੁਰਮਰੀ-ਜਨਰਲ ਸਕੱਤਰ, ਮਨਜੀਤ ਸਿੰਘ ਧੰਜਲ-ਵਿੱਤ ਸਕੱਤਰ, ਮੁਖਤਿਆਰ ਸਿੰਘ, ਸਰਦਾਰ ਪੰਛੀ ਤੇ ਪਿੰ੍ਰਸੀਪਲ ਤਰਸੇਮ ਬਾਹੀਆ-ਸਰਪ੍ਰਸਤ, ਗੁਰਵਿੰਦਰ ਸਿੰਘ ਸੰਧੂ-ਪ੍ਰੈਸ ਸਕੱਤਰ, ਨੇਤਰ ਸਿੰਘ ਮੁੱਤੋਂ, ਮਨਜੀਤ ਜੀਤ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ।
ਕੈਪਸ਼ਨ
ਸਾਹਿਤ ਸਭਾ ਦੀ ਇੱਕਤਰਤਾ ’ਚ ਹਾਜ਼ਰ ਲੇਖ਼ਕ।-ਫੋਟੋ : ਓਬਰਾਏ