ਜੋਗਿੰਦਰ ਸਿੰਘ ਓਬਰਾਏ
ਖੰਨਾ, 22 ਫ਼ਰਵਰੀ
ਇਥੋਂ ਦੇ ਨੇਡ਼ਲੇ ਪਿੰਡ ਮਾਨੂੰਪੁਰ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ.ਰਵੀ ਦੱਤ ਦੀ ਅਗਵਾਈ ਹੇਠਾਂ ਕੋਵਿਡ-19 ਵੈਕਸੀਨ ਦੀ ਦੂਜੀ ਖੁਰਾਕ ਦਾ ਅਰੰਭ ਕੀਤਾ ਗਿਆ। ਇਸ ਮੌਕੇ ਡਾ.ਰਵੀ ਦੱਤ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੈਕਸੀਨ ਸਬੰਧੀ ਸ਼ੋਸ਼ਲ ਮੀਡੀਆ ਤੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ਮਾਨੂੰਪੁਰ ਵਿਖੇ ਹੁਣ ਤੱਕ 408 ਸਿਹਤ ਵਰਕਰਾਂ ਨੂੰ ਕਰੋਨਾ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ ਸੀ, ਜੋ ਕਿ ਸਾਰੇ ਬਿਲਕੁੱਲ ਠੀਕ ਹਨ ਅਤੇ ਹੁਣ ਇਨ੍ਹਾਂ ਸਾਰੇ ਸਿਹਤ ਵਰਕਰਾਂ ਨੂੰ 28 ਦਿਨ ਬਾਅਦ ਦੂਜੀ ਡੋਜ਼ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੂਜੀ ਡੋਜ਼ ਤੋਂ 12 ਦਿਨ ਬਾਅਦ ਵੈਕਸੀਨ ਲੈਣ ਵਾਲੇ ਵਿਅਕਤੀ ’ਚ ਕੋਵਿਡ ਪ੍ਰਤੀਰੋਧਕ ਸ਼ਕਤੀ ਬਣ ਜਾਵੇਗੀ, ਪਰ ਉਦੋਂ ਤੱਕ ਉਹ ਕਰੋਨਾ ਨਿਯਮਾਂ ਦੀ ਪਾਲਣਾ ਕਰਨ। ਇਸ ਮੌਕੇ ਸੁਰਿੰਦਰ ਮਹਿਤਾ, ਗੁਰਦੀਪ ਸਿੰਘ, ਸ਼ਿੰਗਾਰਾ ਸਿੰਘ, ਮੰਜੂ ਅਰੋਡ਼ਾ, ਵੀਰਪਾਲ ਕੌਰ ਅਤੇ ਪਵਨਦੀਪ ਕੌਰ ਆਦਿ ਹਾਜ਼ਰ ਸਨ।
ਕੈਪਸ਼ਨ
ਕੋਵਿਡ ਵੈਕਸੀਨ ਲਗਵਾਉਂਦੇ ਹੋਏ ਡਾ.ਰਵੀ ਦੱਤ।-ਫੋਟੋ : ਓਬਰਾਏ