Thursday, April 15, 2021

ਹੈਲਪਿੰਗ ਹੈਂਡਸ ਇੱਕ ਨਈਂ ਉਡਾਨ

 ਮੰਡੀ ਗੋਬਿੰਦਗੜ : ਹੈਲਪਿੰਗ ਹੈਂਡਸ ਇੱਕ ਨਈਂ ਉਡਾਨ
ਟੀਮ ਵਲੋਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਦੂਜਾ ਸਿਲਾਈ ਸੈਂਟਰ ਸਕਿਲ ਡਵਿਲਪਮੈਂਟ ਸੈਂਟਰ ਸਥਾਨਕ ਮੌਦੀ ਮਿੱਲ ਰੋੜ ਨੇੜੇ ਆਰੀਆ ਸਕੂਲ, ਬਾਲ ਭਵਨ ਸਕੂਲ ਵਿੱਖੇ ਖੌਲਿਆ ਗਿਆ। ਜਿੱਥੇ ਪਹਿਲਾਂ ਤੋਂ ਹੀ ਝੂਗੀ ਝੋਪੜੀਆਂ ਗਰੀਬ ਬੱਚਿਆਂ ਲਈ ਮੁਫਤ ਸਕੂਲ, ਲੜਕੀਆਂ ਨੂੰ ਆਤਮ ਰੱਖਿਆ ਦੇ ਗੁਣ ਸਿਖਾਉਣ ਲਈ ਸੈਲਫ ਡਿਫੈਂਸ ਕੋਰਸ ਚੱਲ ਰਹੇ ਹਨ। ਇਸ ਮੌਕੇ ਸ਼੍ਰੀਮਤੀ ਪ੍ਰੀਤੀ ਭਾਂਬਰੀ(ਵੁਮੈਨ ਸੈਲ ਪ੍ਰਧਾਨ), ਸ਼੍ਰੀਮਤੀ ਦਿਲਰਾਜ ਸੌਫਤ(ਐਮ ਸੀ), ਪੁਨੀਤ ਗੋਇਲ (ਐਮ ਸੀ), ਵਰਿੰਦਰ ਸਿੰਘ ਵੜੈਚ(ਜੀਪੀਸੀ ਐਲੂਮਨੀ ਸੋਸ਼ਲ ਵੈਲਫੇਆਰ ਸੁਸਾਇਟੀ), ਡਾ. ਅਮਿਤ ਸੰਦਲ ਆਦਿ ਮੁੱਖ ਮਹਿਮਾਨ ਵਜੋੰ ਸ਼ਾਮਿਲ ਹੋਏ ਅਤੇ ਸੈਂਟਰ ਦਾ ਉਦਘਾਟਨ ਰਿਬਨ ਕੱਟ ਕੇ ਕੀਤਾ। ਸੰਸਥਾ ਦੀ ਪ੍ਰਧਾਨ ਸੀਮਾ ਕੌਸ਼ਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਉਹਨਾਂ ਉਨਾਂ ਸ਼ਹਿਰ ਦੇ ਸਮਾਜਸੇਵੀ ਲੋਕਾਂ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਇਸ ਉਪਰਾਲੇ ਲਈ ਸਿਲਾਈ ਮਸ਼ੀਨਾਂ ਦਾਨ ਵਿੱਚ ਦਿੱਤੀਆ।