15 ਅਗਸਤ ਆਜ਼ਾਦੀ ਸਮਾਰੋਹ ਨੂੰ ਸਮਰਪਿਤ
ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਚਰਨਜੀਤ ਸਿੰਘ (ਕਾਰਜ ਸਾਧਕ ਅਫਸਰ) ਅਤੇ ਸ਼੍ਰੀ ਹਰਵਿੰਦਰ ਸਿੰਘ ਸੁਪਰਡੈਂਟ (ਸੈਨੀਟੇਸ਼ਨ) ਦੀ ਰਹਿਨੁਮਾਈ ਹੇਠ ਨਗਰ ਕੌਂਸਲ ਦੀ ਸਵੱਛ ਭਾਰਤ ਮਿਸ਼ਨ ਟੀਮ ਵਲੋਂ ਦਾਣਾ ਮੰਡੀ ਸਮਾਗਮ ਵਾਲੀ ਥਾਂ ਤੇ ਜੈਵਿਕ ਖਾਦ ਦਾ ਸਟਾਲ ਲਗਾਇਆ ਗਿਆ। ਜਿਸ ਵਿਚ ਗਿੱਲਾ ਕੂੜਾ-ਸੁੱਕਾ ਕੂੜਾ, ਹਾਨੀਕਾਰਕ, ਕੂੜਾ ਸੈਨਟਰੀ ਕੂੜਾ, ਈ-ਵੈਸਟ ਅਲਗ-ਅਲਗ ਰੱਖ ਕੇ ਲੋਕਾ ਨੂੰ ਉਕਤ ਕੂੜੇ ਬਾਰੇ ਪੁਰਨ ਜਾਣਕਾਰੀ ਦਿੱਤੀ ਗਈ ਅਤੇ ਅਪਣੇ ਘਰਾ ਵਿਚ ਵੀ ਸਾਰਾ ਕੂੜਾ ਅਲਗ-ਅਲਗ ਕਰਨ ਲਈ ਜਾਗਰੂਕ ਕੀਤਾ ਗਿਆ। ਇਸੇ ਦੋਰਾਨ ਗਿਲੇ ਕੂੜੇ ਤੋ ਖਾਦ ਤਿਆਰ ਕਰਨ ਸਬੰਧੀ ਜਾਣਕਾਰੀ ਵੀ ਦਿੱਤੀ ਅਤੇ ਨਗਰ ਕੌਂਸਲ ਖੰਨਾ ਵੱਲੋਂ ਕੂੜੇ ਤੋਂ ਤਿਆਰ ਕੀਤੀ ਗਈ ਜੈਵਿਕ ਖਾਦ ਮੁਫ਼ਤ ਵੰਡੀ ਗਈ ਅਤੇਂ ਖੰਨਾ ਦੇ ਨੇਚਰ ਕੇਅਰ ਕਲੱਬ ਦੇ ਸਹਿਯੋਗ ਨਾਲ 15 ਅਗਸਤ ਦੇ ਸਮਾਗਮ ਵਿਚ ਸ਼ਾਮਿਲ ਪਬਲਿਕ ਨੂੰ ਸਨੇਕ ਪਲਾਂਟ ਸਮੇਤ ਗਮਲੇ ਵੰਡੇ ਗਏ। ਇਸ ਮੋਕੇ ਸ਼੍ਰੀ ਗੁਲਸ਼ਨ ਕੁਮਾਰ (ਸੈਨੇਟਰੀ ਇੰਸਪੈਕਟਰ) ਨਾਲ ਮਿਲ ਕੇ ਸ਼੍ਰੀਮਤੀ ਨਵਰੀਤ ਕੌਰ ਅਤੇ ਸ਼੍ਰੀ ਮਨਿੰਦਰ ਸਿੰਘ (ਸੀ.ਐਫ) ਵੱਲੋਂ ਲੋਕਾ ਨੂੰ ਪਲਾਸਟਿਕ ਦੇ ਲਿਫਾਫੇ ਦੇ ਮਾੜੇ ਪ੍ਰਭਾਵ ਅਤੇ ਸਿੰਗਲ ਯੂਜ ਪਲਾਸਟਿਕ ਨੂੰ ਨਾ ਵਰਤਣ ਦੀ ਅਪੀਲ ਵੀ ਕੀਤੀ ਗਈ। ਇਸ ਮੋਕੇ ਸੈਨੇਟਰੀ ਸ਼ਾਖਾ ਦੇ ਸ਼੍ਰੀਮਤੀ ਪਰਮਜੀਤ ਕੌਰ (ਸੈਨੇਟਰੀ ਸੁਪਰਵਾਈਜਰ), ਸ਼੍ਰੀ ਅਸ਼ਵਨੀ ਕੁਮਾਰ (ਸੈਨੇਟਰੀ ਸੁਪਰਵਾਈਜਰ) ਸ਼੍ਰੀ ਇਕਵਿੰਦਰ ਸਿੰਘ (ਕੰਪਿਉਟਰ ਅਪਰੇਟਰ) ਅਤੇ ਮੋਟੀਵੇਟਰ ਟੀਮ ਹਾਜ਼ਿਰ ਰਹੇ।