Wednesday, August 4, 2021

Balle Balle Lala sarkaru mal schoool khanna

 ਲਾਲਾ ਸਰਕਾਰੂ ਮਲ ਸਰਵ ਹਿੱਤਕਾਰੀ ਸੀਨੀ. ਸੈਕ. ਵਿੱਦਿਆ ਮੰਦਿਰ ਖੰਨਾ ਦਾ ਦਸਵੀਂ ਸ਼ੇ੍ਰਣੀ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਦਸਵੀਂ ਸ਼ੇ੍ਰਣੀ ਦੀ ਹਰੀਤੀਕਾ 97.8 ਪ੍ਰਤੀਸ਼ਤ ਨੰਬਰ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ | ਕ੍ਰੀਤੀ ਤੇ ਗੁਰਲੀਨ ਕੌਰ ਨੇ 96.4 ਪ੍ਰਤੀਸ਼ਤ ਨੰਬਰ ਲੈ ਕੇ ਦੂਜਾ ਸਥਾਨ, ਤਿ੍ਸ਼ਮੀਤ ਕੌਰ ਨੇ 96.2 ਪ੍ਰਤੀਸ਼ਤ ਅੰਕ ਲੈ ਕੇ ਤੀਜਾ ਸਥਾਨ, ਅਨੁਰੀਤ ਕੌਰ ਅਤੇ ਨੈਤਿਕਾ ਨੇ 96 ਪ੍ਰਤੀਸ਼ਤ ਅੰਕ ਲੈ ਕੇ ਚੌਥਾ ਸਥਾਨ, ਰੌਣਕ ਗੇਰਾ ਨੇ 95.8 ਪ੍ਰਤੀਸ਼ਤ ਪ੍ਰਾਪਤ ਕਰਕੇ ਪੰਜਵਾਂ ਸਥਾਨ ਅਤੇ ਅਦਿਤੀ ਮੈਨਰੋ ਨੇ 95.6 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਛੇਵਾਂ ਸਥਾਨ ਪ੍ਰਾਪਤ ਕਰ ਕੇ ਸਕੂਲ ਦੀ ਸ਼ਾਨ ਨੂੰ ਚਾਰ ਚੰਨ ਲਗਾ ਦਿੱਤੇ ਹਨ | ਸਕੂਲ ਦੇ 90 ਪ੍ਰਤੀਸ਼ਤ ਤੋਂ ਉੱਪਰ 29 ਵਿਦਿਆਰਥੀ ਅਤੇ 80-90 ਪ੍ਰਤੀਸ਼ਤ ਤੋਂ ਉੱਪਰ 36 ਵਿਦਿਆਰਥੀ ਰਹੇ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸੁਰੱਖਿਅਕ ਹੰਸ ਰਾਜ ਸੂਦ, ਪ੍ਰਧਾਨ ਵਿਨੋਦ ਵਸ਼ਿਸ਼ਟ, ਉਪ ਪ੍ਰਧਾਨ ਅਸ਼ੋਕ ਕੁਮਾਰ ਵਿੱਜ, ਜਨਰਲ ਸਕੱਤਰ ਰਾਜੇਸ਼ ਕੁਮਾਰ ਡਾਲੀ, ਮੈਨੇਜਰ ਵਿਨੋਦ ਗੁਪਤਾ ਤੇ ਪਰਮਜੀਤ ਸਿੰਘ (ਮੈਨੇਜਰ ਪੰਡਤ ਗੁਪਤਾ ਚੰਦਰ ਵਸ਼ਿਸ਼ਟ ਵਿੱਦਿਆ ਮੰਦਰ, ਖੰਨਾ) ਅਤੇ ਸਕੂਲ ਦੇ ਪਿ੍ੰਸੀਪਲ ਡਾ. ਮਨੋਜ ਕੁਮਾਰ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕੀਤੀ |