Thursday, August 5, 2021

ਬਾਰਵੀਂ ਬੋਰਡ ਦੇ ਨਤੀਜਿਆਂ ਚ ਛਾਏ ਆਰੀਆ ਸਕੂਲ ਦੇ ਵਿਦਿਆਰਥੀ, ਸ਼ਤ ਪ੍ਰਤੀਸ਼ਤ ਰਿਹਾ ਨਤੀਜਾ

 


ਸਥਾਨਕ ਐਸ ਐਨ ਏ ਐਸ ਆਰੀਆ ਸਕੂਲ ਮੰਡੀ ਗੋਬਿੰਦਗੜ ਦੇ ਪੰਜਾਬ ਬੋਰਡ 12ਵੀਂ ਦੇ ਨਤੀਜਿਆਂ ਵਿੱਚ ਇੱਕ ਵਾਰ ਫਿਰ ਆਰੀਆ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਦਾ ਅਤੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ। ਜਾਣਕਾਰੀ ਦਿੰਦੇ ਹੋਏ ਸਕੂਲ ਦੇ 
ਪ੍ਰਿੰਸੀਪਲ ਸ਼੍ਰੀ ਭਾਰਤ ਭੂਸ਼ਨ ਨੇ ਕਿਹਾ ਕਿ ਇਸ ਬਾਰ ਦੇ ਨਤੀਜਿਆਂ ਵਿੱਚ ਸਾਈਂਸ ਗਰੁੱਪ ਦੇ ਸੂਰਜ ਪਾਂਡੇ ਨੇ 96.4% ਪ੍ਰਤੀਸ਼ਤ ਅੰਕ ਹਾਸਿਲ ਕਰ ਪਹਿਲਾ ਸਥਾਨ, ਆਰਟਸ ਦੇ ਧਰਮਿੰਦਰ ਕੁਮਾਰ ਨੇ 94.8% ਅੰਕ ਹਾਸਲ ਕਰ ਦੂਜਾ ਅਤੇ ਨਿਹਾਲ ਪਾਂਡੇ ਦੁਆਰਾ 93.8% ਅੰਕ ਹਾਸਲ ਕਰ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਹਿਊਮੈਨੀਟਾਇਜ ਗਰੁੱਪ ਵਿੱਚ ਧਰਮਿੰਦਰ ਨੇ 94.8% ਅੰਕ ਅਤੇ ਬਚੂ ਲਾਲ ਨੇ 91.2% ਅੰਕ ਤੇ ਪਹਿਲਾ ਸਥਾਨ, ਨਿਹਾਲ ਪਾਂਡੇਯ ਨੇ 93.8% ਅਤੇ ਆਸ਼ੂ ਨੇ 90.2% ਅੰਕ ਲੇਕੈ ਦੂਜਾ ਅਤੇ ਸਤਨਾਮ ਸਿੰਘ ਨੇ 90.4% ਅਤੇ ਗੌਤਮ ਨੇ 89.4% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਮਰਸ ਗਰੁੱਪ ਵਿੱਚ ਅਨਮੋਲ ਜਿੰਦਲ ਨੇ 93% ਅੰਕ ਤੋਂ ਪਹਿਲਾ, ਆਦਰਸ਼ ਕੁਮਾਰ ਮਿਸ਼ਰਾ ਨੇ 91.6% ਅੰਕ ਤੋਂ ਦੂਜਾ, ਅਤੇ ਹਰਜੋਤ ਸਿੰਘ ਨੇ 85.6% ਅੰਕ ਤੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਨਾਨ ਮੈਡੀਕਲ ਗਰੁਪ ਤੋਂ ਸੂਰਜ ਪਾਂਡੇਯ ਨੇ 96.4% ਨੇ ਪਹਿਲਾ, ਸੂਰਜ ਕੁਮਾਰ ਨੇ 92.8% ਤੋਂ ਦੂਜਾ ਅਤੇ ਰਵੀ ਕੁਮਾਰ ਨੇ 91.2% ਅੰਕ ਤੋਂ ਤੀਜਾ ਸਥਾਨ ਹਾਸਿਲ ਕਰਿਆ। ਇਸੇ ਤਰਾਂ ਵੋਕੇਸ਼ਨਲ ਸਟ੍ਰੀਮ ਦੇ ਸਨੀ ਕੁਮਾਰ ਨੇ 88..4 % ਅੰਕ ਤੋਂ ਪਹਿਲਾ, ਸੂਰਜ ਕੁਮਾਰ ਝਾ ਨੇ 86.8% ਅੰਕਾਂ ਤੋਂ ਦੂਜਾ ਅਤੇ ਵਿਕਾਸ ਕੁਮਾਰ ਨੇ 85.4% ਅੰਕ ਤੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਦੇ ਸਾਰੇ ਸਟ੍ਰੀਮ ਵਿੱਚੋਂ 10 ਵਿਦਿਆਰਥੀਆਂ ਦੁਆਰਾ 90 ਪ੍ਰਤੀਸ਼ਤ ਤੋਂ ਵੱਧ ਅੰਕ, 41 ਵਿਦਿਆਰਥੀਆਂ ਦੁਆਰਾ 80 ਪ੍ਰਤੀਸ਼ਤ ਤੋਂ ਉੱਪਰ ਅੰਕ ਪ੍ਰਾਪਤ ਕੀਤੇ। 58 ਵਿਦਿਆਰਥੀਆਂ ਨੇ 70 ਪ੍ਰਤੀਸ਼ਤ ਤੋਂ ਵੱਧ ਅੰਕ ਅਤੇ 4 ਵਿਦਿਆਰਥੀਆਂ ਨੇ 60 ਪ੍ਰਤੀਸ਼ਤ ਤੋਂ ਉੱਪਰ ਅੰਕ ਪ੍ਰਾਪਤ ਕੀਤੇ। ਮੈਨੇਜਮੈਂਟ ਦੇ ਪ੍ਰਧਾਨ ਸ਼੍ਰੀ ਗੋਪਾਲ ਸਿੰਗਲਾ ਅਤੇ ਸੇਕ੍ਰੇਟਰੀ ਸ਼੍ਰੀ ਰਜਨੀਸ਼ ਬਸੀ ਨੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਗੰਭੀਰ ਸੰਕਟ ਵਿੱਚ ਵੀ ਸਕੂਲ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕੀਤੇ ਹਨ, ਜੋ ਕਿ ਬਹੁਤ ਹੀ ਸਨਮਾਨ ਅਤੇ ਗੌਰਵ ਵਾਲੀ ਗੱਲ ਹੈ। ਉਨਾਂ ਨੇ ਵਿਦਿਆਰਥੀਆਂ ਨੂੰ ਚੰਗੇ ਮੁਕਾਮ ਤੇ ਪਹੁੰਚਣ ਲਈ ਸ਼ੁਭਕਾਮਨਾਵਾਂ ਦਿੱਤੀਆਂ।