ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ.ਮੰਡਲ ਕਮੇਟੀ ਖੰਨਾ ਦੇ ਸੱਕਤਰ ਜਗਦੇਵ ਸਿੰਘ ਅਤੇ ਪੀ.ਅੇੈਸ.ਈ.ਬੀ.ਇੰਪਲਾਇਜ਼ ਫੈਡਰੇਸ਼ਨ ਮੰਡਲ ਖੰਨਾ ਦੇ ਪ੍ਰਧਾਨ ਸ਼੍ਰੀ ਕਿ੍ਸਨਲਾਲ ਨੇ ਪ੍ਰੈੱਸ ਨੂੰ ਸਾਝੇ ਰੂਪ ਵਿੱਚ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਬਿਜਲੀ ਕਾਮਿਆਂ ਨੇ ਸਟੇਟ ਕਮੇਟੀਆ ਅਤੇ ਸਾਝੇ ਫੋਰਮ ਦੇ ਸੱਦੇ ਤੇ ਮੰਡਲ ਖੰਨਾ ਦੇ ਗੇਟ ਅੱਗੇ ਰੋਸ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਸਰਵ ਸ਼੍ਰੀ ਜਸਵੀਰ ਸਿੰਘ ,ਜਸਵੰਤ ਰਾਏ,ਕੁਲਵਿੰਦਰ ਸਿੰਘ ,ਮਨੀ ਰਾਮ ,ਹਨੂਮਾਨ ਪ੍ਰਸਾਦ ,ਸਤੀਸ਼ ਕੁਮਾਰ ,ਹਰੀ ਸੰਕਰ , ਰਾਮਸਰਨ,ਰਾਮਲੋਕ, ਸਮਿਥ ਕੁਮਾਰ ਸਿੰਕਦਰ ਸਿੰਘ ਅਤੇ ਭਰਾਤਰੀ ਜੱਥੇਬੰਦੀ ਮਜ਼ਦੂਰ ਯੂਨੀਅਨ ਖੰਨਾ ਦੇ ਆਗੂ ਸ਼੍ਰੀ ਮੇਵਾ ਸਿੰਘ ,ਮਲਕੀਤ ਸਿੰਘ ਨੇ ਮੰਗ ਕਤੀ ਕਿ ਬਿਜਲੀ ਅੇੈਕਟ 2003 ਰੱਦ ਕੀਤਾ ਜਾਵੇ ,ਨਿੱਜੀਕਰਨ ਦੀ ਨੀਤੀ ਤਹਿਤ ਬੰਦ ਕੀਤੇ ਸਰਕਾਰੀ ਥਰਮਲ ਬਠਿੰਡਾ ਨੂੰ ਮੁੜ ਸਰਕਾਰੀ ਤੌਰ ਤੇ ਚਾਲੂ ਕੀਤਾ ਜਾਵੇ ,ਸੇਵਾ ਸਰਤਾ ਵਿੱਚ ਕੀਤੀ ਤਬਦੀਲੀ ਰੱਦ ਕੀਤੀ ਜਾਵੇ ,ਪਟਿਆਲਾ ਸਰਕਲ ਦੇ ਟਰਮੀਨੇਟ ਕੀਤੇ ਕਾਮੇ ਬਹਾਲ ਕੀਤੇ ਜਾਣ ,ਮੁਲਾਜ਼ਮਾ ਦੇ ਤਨਖਾਹ ਸਕੇਲ 1.1. 16 ਤੋਂ ਦੋ ਧਿਰੀ ਗੱਲਬਾਤ ਰਾਹੀ ਸੋਧ ਕੇ ਲਾਗੂ ਕੀਤੇ ਜਾਣ , ਬਿਜਲੀ ਬਿੱਲ 2020 ਦੀ ਤਜਵੀਜ਼ ਰੱਦ ਕੀਤੀ ਜਾਵੇ , ਤਿੰਨੋਂ ਖੇਤੀ ਕਾਨੂੰਨ ਰੱਦ ਕੀਤੇ ਜਾਣ ,44 ਲੇਬਰ ਕਾਨੂੰਨ ਤੋੜ ਕੇ ਬਣਾਏ 4 ਲੇਬਰ ਕੋਡ ਰੱਦ ਕੀਤੇ ਜਾਣ ,ਮੈਡੀਕਲ ਕੈਸ ਲੈਸ ਸਕੀਮ ਮੁੜ ਚਾਲੂ ਕੀਤੀ ਜਾਵੇ , ਰਟਾਇਰ ਹੋਏ ਕਾਮਿਆਂ ਨੂੰ ਬਿਜਲੀ ਯੂਨਿਟਾ ਵਿੱਚ ਰਿਆਇਤ ਦਿੱਤੀ ਜਾਵੇ ,2004 ਤੋਂ ਬਾਅਦ ਭਰਤੀ ਕਾਮਿਆਂ ਨੂੰ ਪੁਰਾਣੀ ਪੈਨਸ਼ਨ ਜਾਰੀ ਰੱਖੀ ਜਾਵੇ ,ਲਖੀਮਪੁਰ ਖੀਰੀ ਵਿੱਚ ਗੱਡੀਆਂ ਚੜ੍ਹਾਕੇ ਸਹੀਦ ਕੀਤੇ ਕਿਸਾਨਾਂ ਅਤੇ ਪੱਤਰਕਾਰਾ ਦੇ ਕਾਤਲਾ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾ ਦਿੱਤੀਆਂ ਜਾਣ ,ਮੁਲਾਜ਼ਮਾ ਦੀਆਂ ਪੋਸਟਾ ਪੱਕੀ ਭਰਤੀ ਕਰਕੇ ਭਰੀਆਂ ਜਾਣ . ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਆਦਿ
ਅੰਤ ਵਿੱਚ ਆਗੂਆਂ ਨੇ ਮਨੇਜਮੈਟ ਅਤੇ ਸਰਕਾਰ ਨੂੰ ਚਤਾਵਨੀ ਦਿੰਦੇ ਹੋਏ ਕਿਹਾ ਅਗਰ ਮੁਲਾਜ਼ਮਾ ਦੀਆਂ ਮੰਗਾਂ ਛੇਤੀ ਤੋਂ ਛੇਤੀ ਮੰਨ ਕੇ ਲਾਗੂ ਨਾ ਕੀਤੀਆਂ ਤਾਂ ਸ਼ੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ .