ਵਿਧਾਨ ਸਭਾ ਹਲਕਾ ਖੰਨਾ ਤੋਂ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬੀਬੀ ਜਸਦੀਪ ਕੌਰ ਯਾਦੂ ਵੱਲੋਂ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ ਆਪਣੀਆ ਚੋਣ ਸਰਗਰਮੀਆਂ 15 ਜਨਵਰੀ ਤੱਕ ਮੁਲਤਵੀ ਕਰ ਦਿੱਤੀਆਂ ਹਨ। ਉਨ੍ਹਾਂ ਵੱਲੋਂ ਪਾਰਟੀ ਵਰਕਰਾਂ ਤੇ ਸ਼ਹਿਰ ਦੇ ਵੋਟਰ ਨਾਲ ਨਿੱਜੀ ਤੌਰ ’ਤੇ ਘਰ ਘਰ ਰਾਬਤਾ ਬਣਾਇਆ ਗਿਆ। ਜਸਦੀਪ ਕੌਰ ਯਾਦੂ ਨੇ ਕਿਹਾ ਕਿ ਓਮੀਕਰੋਨ ਮਹਾਂਮਾਰੀ ਬੜੀ ਤੇਜ਼ੀ ਨਾਲ ਫੈਲ ਰਹੀ ਹੈ। ਜਿਸ ਦੀ ਰੋਕਥਾਮ ਲਈ ਭੀੜ ਭਾੜ ਤੋਂ ਬਚਿਆ ਜਾਣਾ ਜ਼ਰੂਰੀ ਹੈ। ਸਿਹਤ ਵਿਭਾਗ ਵੱਲੋਂ ਇਸ ਦੇ ਬਚਾਅ ਲਈ ਜਿਹੜੀਆਂ ਗਾਈਡਲਾਈਨਜ ਜਾਰੀ ਕੀਤੀਆਂ ਗਈਆਂ ਹਨ, ਉਨ੍ਹਾਂ ’ਤੇ ਸਾਰਿਆਂ ਪਾਰਟੀਆਂ ਨੂੰ ਪਹਿਰਾ ਦੇਣਾ ਚਾਹੀਦਾ ਹੈ ਤਾਂ ਜੋ ਦੇਸ਼ ਵਾਸੀ ਇਸ ਭਿਆਨਕ ਬਿਮਾਰੀ ਦਾ ਸ਼ਿਕਾਰ ਨਾ ਹੋਣ। ਜਸਦੀਪ ਕੌਰ ਯਾਦੂ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਕਰਕੇ ਉਨ੍ਹਾਂ ਨੇ ਆਪਣੀਆਂ ਚੋਣ ਸਰਗਰਮੀਆਂ ਮੁਲਤਵੀ ਕਰ ਦਿੱਤੀਆਂ ਹਨ। ਸਿਰਫ਼ ਵਰਕਰਾਂ ਨਾਲ ਪਰਿਵਾਰਕ ਬੈਠਕਾਂ ਸ਼ੁਰੂ ਕੀਤੀਆਂ ਹਨ ਤੇ ਉਨ੍ਹਾਂ ਨੂੰ ਪਾਰਟੀ ਦੇ ਪ੍ਰੋਗਰਾਮ ਬਗ਼ੈਰ ਭੀੜ ਭੜੱਕੇ ਤੋਂ ਵੋਟਰਾਂ ਤੱਕ ਲਿਜਾਣ ਲਈ ਵਿਚਾਰਾਂ ਕੀਤੀਆਂ ਗਈਆਂ ਹਨ। ਜਸਦੀਪ ਕੌਰ ਯਾਦੂ ਨੇ ਕਿਹਾ ਕਿ ਫਿਲਹਾਲ ਉਹ ਡਿਜੀਟਲ ਚੋਣ ਸਰਗਰਮੀਆਂ ਹੀ ਸ਼ੁਰੂ ਕਰਨਗੇ
ਤਾਂ ਜੋ ਬਿਮਾਰੀ ਦਾ ਫੈਲਾਅ ਨਾ ਹੋ ਸਕੇ ਤੇ ਲੋਕ ਵੀ ਸੁਰੱਖਿਅਤ ਰਹਿਣ।