Sunday, April 17, 2022

ਪੁਲਿਸ ਤਬਾਦਲੇ ਖੰਨਾ

 ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ.ਐੱਸ.ਪੀ ਰਵੀ ਕੁਮਾਰ ਵਲੋਂ ਥਾਣਾ ਸਿਟੀ-2, ਥਾਣਾ ਸਦਰ ਖੰਨਾ, ਥਾਣਾ ਦੋਰਾਹਾ ਅਤੇ ਈ.ਓ ਵਿੰਗ ਖੰਨੇ ਦਾ ਮੁਖੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ | ਥਾਣਾ ਸਦਰ ਖੰਨਾ ਦਾ ਨਵਾਂ ਐੱਸ.ਐੱਚ.ਓ ਸਬ ਇੰਸਪੈਕਟਰ ਅੰਮਿ੍ਤਪਾਲ ਸਿੰਘ ਨੂੰ ਲਗਾਇਆ ਗਿਆ ਹੈ | ਜਦ ਕਿ ਪਹਿਲੇ ਥਾਣਾ ਮੁਖੀ ਸਬ ਇੰਸਪੈਕਟਰ ਜਗਜੀਤ ਸਿੰਘ ਦੀ ਬਦਲੀ ਪਟਿਆਲਾ ਦੀ ਹੋ ਗਈ ਹੈ | ਇਸੇ ਤਰਾਂ ਥਾਣਾ ਸਿਟੀ-2 ਖੰਨਾ ਵਿਚ ਸਬ ਇੰਸਪੈਕਟਰ ਨਛੱਤਰ ਸਿੰਘ ਨੂੰ ਇੰਸਪੈਕਟਰ ਸੰਦੀਪ ਕੁਮਾਰ ਦੀ ਥਾਂ ਨਵਾਂ ਥਾਣਾ ਮੁਖੀ ਲਗਾਇਆ ਗਿਆ ਹੈ | ਗੌਰਤਲਬ ਹੈ ਕਿ ਪਿਛਲੇ ਇਕ ਮਹੀਨੇ ਵਿਚ ਥਾਣਾ ਸਿਟੀ-2 ਖੰਨਾ ਦੇ 4 ਐੱਸ.ਐੱਚ.ਓ ਬਦਲੇ ਜਾ ਚੁੱਕੇ ਹਨ | ਦੋਰਾਹਾ ਵਿਖੇ ਸਬ ਇੰਸਪੈਕਟਰ ਲਖਵੀਰ ਸਿੰਘ ਨੂੰ ਥਾਣਾ ਮੁਖੀ ਬਣਾਇਆ ਗਿਆ ਹੈ | ਉਹ ਪਹਿਲਾਂ ਥਾਣਾ ਸਿਟੀ ਖੰਨਾ ਵਿਖੇ ਐਡੀਸ਼ਨਲ ਐੱਸ.ਐੱਚ.ਓ ਸਨ | ਈ.ਓ ਵਿੰਗ ਦੇ ਇੰਚਾਰਜ ਇੰਸਪੈਕਟਰ ਹਾਕਮ ਸਿੰਘ ਦੀ ਥਾਂ ਇੰਸਪੈਕਟਰ ਹੇਮੰਤ ਕੁਮਾਰ ਮਲਹੋਤਰਾ ਨੂੰ ਇੰਚਾਰਜ ਈ.ਓ ਵਿੰਗ ਲਗਾਇਆ ਗਿਆ ਹੈ | ਹਾਕਮ ਸਿੰਘ ਦੀ ਬਦਲੀ ਵੀ ਪਟਿਆਲਾ ਦੀ ਹੋ ਗਈ ਹੈ | ਥਾਣਾ ਸਿਟੀ-2 ਖੰਨਾ ਦੇ ਨਵੇਂ ਐੱਸ.ਐੱਚ.ਓ ਨਛੱਤਰ ਸਿੰਘ ਨੇ ਕਿਹਾ ਕਿ ਉਹ ਸ਼ਹਿਰ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣਗੇ | ਮਾੜੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਏ.ਐੱਸ.ਆਈ ਜਗਦੇਵ ਸਿੰਘ ਬੋਪਾਰਾਏ, ਏ.ਐੱਸ.ਆਈ ਜਗਦੀਪ ਸਿੰਘ ਮੰਡੇਰ, ਏ.ਐੱਸ.ਆਈ ਸੁਰਜੰਗਦੀਪ ਸਿੰਘ, ਏ.ਐੱਸ.ਆਈ ਜਰਨੈਲ ਸਿੰਘ ਸਪੈਸ਼ਲ ਬਰਾਂਚ, ਏ.ਐੱਸ.ਆਈ. ਚਰਨਜੀਤ ਸਿੰਘ, ਮੁੱਖ ਮੁਨਸ਼ੀ ਸਨੋਜ ਕੁਮਾਰ ਆਦਿ ਹਾਜ਼ਰ ਸਨ |