ਰਾਮਗੜ੍ਹ (ਨਵਾਂ ਪਿੰਡ) ਵਿਖੇ ਮਾਨਵ ਕਲਿਆਣ ਮਿਸ਼ਨ ਪੰਜਾਬ ਵੱਲੋਂ ਮਿਸ਼ਨ ਦੇ ਚੇਅਰਮੈਨ ਸੰਤ ਬਾਬਾ ਕਰਨੈਲ ਸਿੰਘ ਜੀ ਦੀ ਅਗਵਾਈ ਵਿੱਚ ਬਾਬਾ ਬਡਭਾਗ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਸਾਲਾਨਾ ਵਿਸ਼ਾਲ ਸੰਤ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੁਖਮਨੀ ਸਾਹਿਬ ਦੇ ਪਾਠਾਂ ਦੀਆਂ ਲੜੀਆਂ ਦੇ ਭੋਗ ਪਾਏ ਗਏ।ਇਸ ਸਮਾਗਮ ਵਿੱਚ ਸਵਾਮੀ ਰਾਮੇਸ਼ਵਰਾ ਨੰਦ ਜੀ ਤਪੋਬਨ ਕੁਟੀਆ ਰਣੀਆ, ਸੰਤ ਸੱਚਿਦਾਨੰਦ ਜੀ ਮਹਾਰਾਜ ਗੌਂਸੂ ਦੀ ਖੂਹੀ ਖੰਨਾ , ਸੁਆਮੀ ਭਾਸਕਰਾਨੰਦ ਜੀ ਲੁਧਿਆਣਾ ,ਸਵਾਮੀ ਜਗਤ ਰਾਮ ਜੀ ਲੁਧਿਆਣਾ, ਸੁਆਮੀ ਦਿਆਲ ਦਾਸ ਜੀ ਮਾਛੀਵਾੜਾ ਸਾਹਿਬ, ਸੰਤ ਬਲਵਿੰਦਰ ਸਿੰਘ ਜੀ ਮਹਾਰਾਜ ਮੁੱਲਾਂਪੁਰ, ਬਾਬਾ ਹਰਚੰਦ ਸਿੰਘ ਜੀ ਸਿਆੜ ਸਾਹਿਬ, ਬਾਬਾ ਧਰਮਪਾਲ ਜੀ ਮਹਾਰਾਜ ਸੰਗੋਵਾਲ, ਬਾਬਾ ਮਹਿੰਦਰ ਸਿੰਘ ਜੀ, ਜਗਮਿੱਤਰ ਸਿੰਘ ਜੀ ਮਹਾਰਾਜ ਟਿੱਬੀ ਸਾਹਿਬ, ਡਾ. ਸਿਕੰਦਰ ਸਿੰਘ ਜੀ ਡੇਰਾ ਬਾਬਾ ਬੁੱਧ ਦਾਸ ਆਦਿ ਨੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸਮਾਗਮ ਵਿੱਚ ਪਹੁੰਚੇ ਸੰਤ ਸਮਾਜ ਨੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਆਪਣੇ ਸੰਬੋਧਨ ਦੌਰਾਨ ਮਨੁੱਖ ਨੂੰ ਗੁਰਬਾਣੀ ਦੇ ਲੜ ਲੱਗਣ, ਕਿਰਤ ਕਰਨ, ਨਾਮ ਜਪਣ, ਆਪਣੇ ਬੱਚਿਆਂ ਦੀ ਚੰਗੀ ਸੰਸਕਾਰਿਕ ਪ੍ਰਵਰਿਸ਼ ਕਰਨ,ਰੁੱਖ ਲਗਾਉਣ,ਵਾਤਾਵਰਨ ਬਚਾਉਣ, ਜ਼ਹਿਰ ਮੁਕਤ ਖੇਤੀ ਕਰਨ,ਨਸ਼ੇ ਤਿਆਗਣ ਅਤੇ ਆਤਮਿਕ ਤੌਰ ਤੇ ਜਾਗਣ ਦਾ ਸੁਨੇਹਾ ਦਿੱਤਾ। ਸੰਤ ਰਾਮੇਸ਼ਵਰ ਨੰਦ ਜੀ ਨੇ ਕਿਹਾ ਕਿ ਗੁਰਬਾਣੀ ਮਨੁੱਖ ਦੇ ਦੁੱਖਾਂ ਦਾ ਨਾਸ਼ ਕਰਨ ਦੇ ਨਾਲ ਨਾਲ ਉਸ ਦਾ ਸੰਪੂਰਨ ਮਾਰਗ ਦਰਸ਼ਨ ਵੀ ਕਰਦੀ ਹੈ।ਇਸ ਮੌਕੇ ਸਮਾਗਮ ਵਿੱਚ ਸਾਬਿਕ ਮੰਤਰੀ ਗੁਰਕੀਰ ਸਿੰਘ ਕੋਟਲੀ, ਯਾਦਵਿੰਦਰ ਸਿੰਘ ਯਾਦੂ (ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਖੰਨਾ), ਨੈਸ਼ਨਲ ਅਵਾਰਡੀ ਡਾ. ਬਲਰਾਮ ਸ਼ਰਮਾ, ਡਾ. ਜੇ.ਐਸ. ਖੰਨਾ, ਡਾ. ਅਮਰਿੰਦਰ ਸਿੰਘ, ਗੁਰਚਰਨ ਸਿੰਘ ਚੰਨਾ, ਕਪਿਲ ਸ਼ਰਮਾ, ਡਾ. ਗੁਰਜਿੰਦਰ ਸਿੰਘ, ਨਵਜੋਤ ਸਿੰਘ, ਪ੍ਰਭਜੋਤ ਸਿੰਘ, ਅਮਨਦੀਪ ਸਿੰਘ,ਸਿੱਖਿਆ ਸ਼ਾਸਤਰੀ ਲੋਕ ਨਾਥ ਸ਼ਰਮਾ, ਲਖਬੀਰ ਸਿੰਘ ਲੱਖਾ , ਮਨਜੋਤ ਸਿੰਘ ਮੋਨੂ, ਜਗਜੀਤ ਸਿੰਘ, ਮਹਿੰਦਰ ਸਿੰਘ, ਦਾਰਾ ਸਿੰਘ, ਅਜੇ ਸ਼ਰਮਾ, ਸੰਜੇ ਡੋਗਰਾ, ਸਤਿਆਮ ਦੇਵ ਜੀ, ਸੁਖਦੇਵ ਸਿੰਘ, ਨਵਪ੍ਰੀਤ ਸਿੰਘ ਨਵੀ , ਬੀਬੀ ਪਰਮਜੀਤ ਕੌਰ, ਜਿੰਦਰ ਕੌਰ, ਸਿੰਦਰ ਕੌਰ ਕਮਲ, ਕਮਲਜੀਤ ਕੌਰ, ਰਵਿੰਦਰ ਕੌਰ,ਹਰਵਿੰਦਰ ਕੌਰ,ਮਨਪ੍ਰੀਤ ਕੌਰ, ਕੁਲਵੀਰ ਕੌਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ। ਇਸ ਮੌਕੇ ਮਿਸ਼ਨ ਵੱਲੋਂ ਪਹੁੰਚੀਆਂ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।