Wednesday, February 11, 2015

ਸਾਹਿਤ ਸਭਾ ਖੰਨਾ ਦੀ ਮਾਸਿਕ ਇੱਕਤਰਤਾ

ਸਾਹਿਤ ਸਭਾ ਖੰਨਾ ਦੀ ਮਾਸਿਕ ਇੱਕਤਰਤਾ ਏ ਐਸ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਕਹਾਣੀਕਾਰ ਗੁਰਦਿਆਲ ਦਲਾਲ  ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਆਏ  ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਪੜ•ੀਆ । ਹਰਬੰਸ ਸਿੰਘ ਸ਼ਾਨ ਨੇ ਕਵਿਤਾ ਧਰਮਿੰਦਰ ਸ਼ਾਹਿਦ ਖੰਨਾ ਨੇ ਗਜ਼ਲ ,ਜੋਗਿੰਦਰ ਭਾਟੀਆ ਨੇ ਕਹਾਣੀ ‘ਭੂਆ ਪਾਰੋ ‘ ਜਗਜੀਤ ਸੇਖੋ ਮਾਨੂੰਪੁਰ ਨੇ ਨਜ਼ਮ ਰਣਜੀਤ ਸਿੰਘ ਸੰਧੂ ਨੇ ਕਵਿਤਾ ‘ਪਿੰਡ ਦੀ ਸੱਥ ‘ ਪੰਜਾਬੀ ਗਾਇਕ ਪਵਨਦੀਪ ਨੇ ਗੀਤ ,ਬਲਦੇਵ ਕ੍ਰਿਸ਼ਨ ਨੇ ਕਵਿਤਾ ,ਲਾਭ ਸਿੰਘ ਬੇਗੋਵਾਲ ਨੇ ਗਜ਼ਲ ,ਮੁਖਤਿਆਰ ਸਿੰਘ ਨੇ ਕਵਿਤਾ ਅਦਿੱਖ ਸ਼ਕਤੀ ਗੁਰਦਿਆਲ ਦਲਾਲ ਕਹਾਣੀ ਭਾਰ ਮੁਕਤ ਸਵਰਨ ਪੱਲਾ ਨੇ ਗੀਤ ,ਪ੍ਰੀਤ ਸੰਦਲ ਮਕਸੂਦੜਾ ਨੇ ਗੀਤ ,ਵੈਦ ਡਿਪਟੀ ਚੰਦ ਮਿੱਤਲ ਨੇ ਗੀਤ ,ਕ੍ਰਿਪਾਲ ਸਿੰਘ ਘੁਡਾਣੀ ਨੇ ਕਹਾਣੀ ‘ਦੁੱਲੀ ਨਾਨਾ’  ਦਰਸ਼ਨ ਸਿੰਘ ਗਿੱਲ ਨੇ ਗੀਤ ,ਬਲਰਾਮ ਸ਼ਰਮਾ ਨੇ ਕਵਿਤਾ ,ਜਰਨੈਲ ਸਿੰਘ ਮਾਂਗਟ ਨੇ ਗਜ਼ਲ ,ਤੇ ਗੁਰਪਾਲ ਲਿੱਟ ਨੇ ਆਪਣੇ ਵਿਚਾਰ ਪੇਸ਼ ਕੀਤੇ ਮਾਛੀਵਾੜਾ ਸਭਾ ਦੇ ਪ੍ਰਧਾਨ ਟੀ ਲੋਚਨ ,ਹਰਬੰਸ ਮਾਛੀਵਾੜਾ ,ਐਸ ਨਸ਼ੀਮ ਅਤੇ ਬਲਵਿੰਦਰ ਗਿੱਲ ਨੇ ਉਚੇਚੇ ਤੌਰ ਤੇ ਹਾਜ਼ਰੀ ਲਗਵਾਈ । ਪੜ•ੀਆ ਗਈਆ ਰਚਨਾਵਾਂ ਤੇ ਉਸਾਰੂ ਚਰਚਾ ਹੋਈ । ਮੰਚ ਦੀ ਸੰਚਾਲਨਾ ਸਭਾ ਦੇ ਜਰਨਲ ਸਕੱਤਰ ਜਰਨੈਲ ਸਿੰਘ ਮਾਂਗਟ ਨੇ ਬਾਖੂਬੀ ਨਿਭਾਈ। ਗੁਰਦਿਆਲ ਦਲਾਲ ਨੇ ਆਏ ਸਾਹਿਤਕਾਰਾ ਦਾ ਧੰਨਵਾਦ ਕੀਤਾ।