Thursday, July 11, 2019

ਪੰਚਾਇਤ ਪਿੰਡ ਬੂਲੇਪੁਰ ਵੱਲੋਂ ਬੂਟੇ ਲਗਾਏ

 ਪੰਚਾਇਤ ਪਿੰਡ ਬੂਲੇਪੁਰ ਵੱਲੋਂ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਯਾਦਵਿੰਦਰ ਸਿੰਘ
ਯਾਦੂ ਦੀ ਪ੍ਰੇਰਨਾ ਨਾਲ ਪਿੰਡ 'ਚ ਵੱਖ-ਵੱਖ ਥਾਵਾਂ 'ਤੇ ਬੂਟੇ ਲਗਾਏ ਗਏ। ਬੂਟੇ ਲਗਾਉਣ ਦਾ ਸ਼ੁੱਭ ਆਰੰਭ ਯਾਦਵਿੰਦਰ ਸਿੰਘ ਯਾਦੂ ਵੱਲੋਂ ਕੀਤਾ ਗਿਆ। ਯਾਦੂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਹੋਰ ਗੁਰੂ ਸਹਿਬਾਨ ਨੇ ਸਾਨੂੰ ਆਪਣੀ ਬਾਣੀ 'ਚ ਜਿੱਥੇ ਸ਼ਬਦ ਨਾਲ ਜੁੜਨ ਦਾ ਉਪਦੇਸ਼ ਦਿੱਤਾ ਗਿਆ ਹੈ ਉੱਥੇ ਹੀ ਵਾਤਾਵਰਨ ਦੀ ਸੰਭਾਲ ਦਾ ਹੋਕਾ ਵੀ ਦਿੱਤਾ ਗਿਆ। ਪਰਮਾਤਮਾ ਧਰਤੀ ਦੇ ਕਣ-ਕਣ 'ਚ ਰਮਿਆ ਹੋਇਆ ਹੈ। ਚੰਗਾ, ਸਾਫ਼ ਤੇ ਸੁੱਧ ਵਾਤਾਵਰਨ ਧਰਤੀ ਦੇ ਜੀਵਨ ਲਈ ਅਤਿ ਜ਼ਰੂਰੀ ਹੈ। ਇਸ ਲਈ ਸਾਨੂੰ ਆਪਣੇ ਗੁਰੂ ਸਹਿਬਾਨ ਦੇ ਦਰਸਾਏ ਮਾਰਗ 'ਤੇ ਚੱਲਦੇ ਹੋਏ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਇਹ ਅੱਜ ਦੇ ਸਮੇਂ ਦੀ ਵੱਡੀ ਲੋੜ ਵੀ ਹੈ। ਇਸ ਮੌਕੇ ਸਰਪੰਚ ਗੁਰਮੀਤ ਸਿੰਘ, ਪੰਚ ਗਗਨਦੀਪ ਸਿੰਘ, ਪੰਚ ਅਨਵਰ ਹੁਸੈਨ, ਪੰਚ ਰਮਜ਼ਾਨ ਮੁਹੰਮਦ, ਕਰਨੇਲ ਸਿੰਘ ਸਾਬਕਾ ਪੰਚ, ਅਰਸ਼ਦੀਪ ਸਿੰਘ ਵਿੱਕੀ, ਬਲਜਿੰਦਰ ਸਿੰਘ, ਮਨਜੀਤ ਸਿੰਘ ਰਾਏ,ਦਰਬਾਰਾ ਸਿੰਘ , ਚਰਨਜੀਤ ਸਿੰਘ, ਸਰਬਜੀਤ ਕੌਰ, ਕੁਲਦੀਪ ਕੋਰ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।ਕਿਆ ਬਾਤ