.

Monday, March 2, 2015

ਭਾਜਪਾ ਆਗੂਆਂ ਡਾ: ਸ਼ਾਮਾ ਪ੍ਰਸ਼ਾਦ ਮੁਖ਼ਰਜੀ ਨੂੰ ਯਾਦ ਕੀਤਾ

ਖੰਨਾ, -ਜੰਮੂ ਕਸ਼ਮੀਰ 'ਚ ਪਹਿਲੀ ਵਾਰ ਭਾਜਪਾ ਅਤੇ ਪੀ. ਡੀ. ਪੀ. ਦੀ ਸਰਕਾਰ ਬਣਨ 'ਤੇ ਭਾਜਪਾ ਦੇ ਖੰਨਾ ਦਫਤਰ 'ਚ ਭਾਜਪਾ ਆਗੂਆਂ ਨੇ ਡਾ: ਸ਼ਾਮਾ ਪ੍ਰਸ਼ਾਦ ਮੁਖ਼ਰਜੀ ਨੂੰ ਯਾਦ ਕੀਤਾ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਦੀ ਨੀਂਹ ਡਾ: ਸ਼ਾਮਾ ਪ੍ਰਸ਼ਾਦ ਮੁਖ਼ਰਜੀ ਤੇ ਕਈ ਸ਼ਹੀਦਾਂ ਦੀ ਸ਼ਹੀਦੀ ਕਰਕੇ ਹੀ ਮਜ਼ਬੂਤ ਹੈ | ਇਸ ਮੌਕੇ ਜਤਿੰਦਰ ਵੈਦ, ਮੁਹੰਮਦ ਰਜਾ, ਰਣਜੀਤ ਸਿੰਘ ਹੀਰਾ, ਗੁਰਿੰਦਰ ਸਿੰਘ ਘੁਡਾਣੀ, ਮੇਵਾ ਸਿੰਘ ਭੈਣੀ ਸਾਹਿਬ, ਜਸਪਾਲ ਕੈਂਥ, ਜਸ਼ਨ ਵਾਲੀਆ, ਰਮਨਦੀਪ ਸਿੰਘ ਨੰਬਰਦਾਰ, ਮੁਖਤਿਆਰ ਸਿੰਘ ਗਰਚਾ, ਅਮਰੀਕ ਸਿੰਘ ਮਾਛੀਆਂ, ਸੋਹਣ ਸਿੰਘ, ਸੰਦੀਪ ਸਿੰਘ, ਅਨਮੋਲ ਵੋਹਰਾ, ਗੁਰਦੀਪ ਸਿੰਘ ਆਦਿ ਹਾਜ਼ਰ ਸਨ |