.

Monday, March 30, 2015

 ਏ. ਐਸ. ਕਾਲਜ ਖੰਨਾ ਵਲੋਂ ਕਾਲਜ ਹਾਲ ਵਿਚ ਸਾਲਾਨਾ ਇਨਾਮ-ਵੰਡ ਸਮਾਰੋਹ


 ਏ. ਐਸ. ਕਾਲਜ ਖੰਨਾ ਵਲੋਂ ਕਾਲਜ ਹਾਲ ਵਿਚ ਸਾਲਾਨਾ ਇਨਾਮ-ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪੁਲੀਸ ਜਿਲ•ਾ ਖੰਨਾ ਦੇ ਐਸ. ਐਸ. ਪੀ ਗੁਰਪ੍ਰੀਤ ਸਿੰਘ ਗਿੱਲ, ਆਈ. ਪੀ. ਐਸ.  ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹ ਜਾਣਕਾਰੀ ਦਿੰਦਿਆਂ ਕਾਲਜ-ਪ੍ਰਿੰਸੀਪਲ ਡਾ.ਆਰ.ਐਸ.ਝਾਂਜੀ ਨੇ ਦੱਸਿਆ ਕਿ ਇਸ ਸਮਾਰੋਹ ਵਿਚ 189 ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਕਾਲਜ ਪ੍ਰਿੰਸੀਪਲ ਡਾ. ਆਰ. ਐਸ. ਝਾਂਜੀ ਨੇ ਸਭ ਨੂੰ ‘ਜੀ ਆਇਆਂ ਨੂੰ’ ਕਿਹਾ ਅਤੇ ਮੁੱਖ ਮਹਿਮਾਨ ਨਾਲ ਜਾਣ-ਪਛਾਣ ਕਰਵਾਉਣ ਉਪਰੰਤ ਕਾਲਜ ਪ੍ਰਾਪਤੀਆਂ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਸਮਾਰੋਹ ਦੌਰਾਨ ਗ੍ਰੈਜੂਏਸ਼ਨ ਅਤੇ ਪੋਸਟ-ਗ੍ਰੈਜੂਏਸ਼ਨ ਕੋਰਸਾਂ ਵਿਚੋਂ ਯੂਨੀਵਰਸਿਟੀ ਪੁਜੀਸ਼ਨਾਂ ਲੈਣ ਵਾਲੇ ਅਤੇ ਕਾਲਜ ਵਿਚੋਂ ਅੱਵਲ ਰਹਿਣ ਵਾਲੇ ਅੰਡਰ-ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਦੇ ਜ਼ੋਨਲ ਅਤੇ ਇੰਟਰ-ਜ਼ੋਨਲ ਯੂਥ-ਫੈਸਟੀਵਲ ਵਿਚੋਂ ਜੇਤੂ ਰਹੇ ਕਲਾਕਾਰ ਵਿਦਿਆਰਥੀਆਂ, ਐਨ.ਐਸ.ਐਸ., ਐਨ.ਸੀ.ਸੀ. ਵਿਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼੍ਰੀ ਗੁਰਪ੍ਰੀਤ ਸਿੰਘ ਗਿੱਲ ਮੁੱਖ ਮਹਿਮਾਨ ਨੇ ਇਨਾਮ ਤਕਸੀਮ ਕੀਤੇ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਨੇ ਏ. ਐਸ. ਕਾਲਜ ਦੀਆਂ ਵਡੇਰੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਸੰਘਰਸ਼ ਕਰਨ ਤੋਂ ਘਬਰਾਉਣਾ ਨਹੀਂ ਚਾਹੀਦਾ। ਇਸ ਮੌਕੇ ਕਾਲਜ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਇੰਡੀਅਨ ਆਰਕੈਸਟਰਾ, ਗੀਤ ਅਤੇ ਡਾ. ਲਲਿਤ ਕੁਮਾਰ ਨੇ ਰਾਗ ਪੇਸ਼ ਕਰਕੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਇਨਾਮ-ਵੰਡ ਸਮਾਰੋਹ ਦਾ ਮੰਚ-ਸੰਚਾਲਨ ਡੀਨ ਅਕਾਦਮਿਕ ਡਾ. ਏ. ਕੇ. ਸਿੰਗਲਾ ਨੇ ਬਾਖ਼ੂਬੀ ਕੀਤਾ। ਸਮਾਰੋਹ ਦੇ ਅੰਤ ਵਿਚ ਪ੍ਰਿੰਸੀਪਲ ਡਾ. ਆਰ. ਐਸ. ਝਾਂਜੀ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ• ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਕਾਲਜ-ਪ੍ਰਬੰਧਕੀ ਕਮੇਟੀ ਵਲੋਂ ਪ੍ਰਧਾਨ ਸੀ. ਏ. ਰਾਕੇਸ਼ ਗੋਇਲ, ਕਾਲਜ-ਸੈਕਟਰੀ ਸ਼੍ਰੀ ਜਤਿੰਦਰ ਦੇਵਗਨ,  ਸੈਕਟਰੀ ਸ਼੍ਰੀ ਸ਼ਮਿੰਦਰ ਸਿੰਘ,  ਸੈਕਟਰੀ ਸ਼੍ਰੀ ਰਣਜੀਤ ਸਿੰਘ ‘ਹੀਰਾ’, ਸ਼੍ਰੀ ਸੁਨੀਲ ਟੰਡਨ, ਐਡਵੋਕੇਟ ਰਾਜੀਵ ਰਾਇ ਮਹਿਤਾ ਤੋਂ ਇਲਾਵਾ ਸਰਬਸ਼੍ਰੀ ਮਦਨ ਲਾਲ ਸ਼ਰਮਾ, ਸਰਬਜੀਤ ਸਿੰਘ, ਜਸਬੀਰ ਸਿੰਘ ਕਾਲੀਰਾਓ (ਐਮ. ਸੀ.), ਐਡਵੋਕੇਟ ਅਮਿਤ ਵਰਮਾ ਅਤੇ ਸੰਜੀਵ ਘਈ ਉਚੇਚੇ ਤੌਰ ‘ਤੇ ਪਹੁੰਚੇ।