Wednesday, March 4, 2015

ਸਮਰਾਲਾ ਵਿਕਾਸ ਮੰਚ ਦੇ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਨੇ ਦੱਸਿਆ

ਸਮਰਾਲਾ, 4 ਮਾਰਚ-ਲੰਮੇ ਸਮੇਂ ਤੋਂ ਸ਼ਹਿਰ 'ਚ ਪਾਣੀ ਖੜ੍ਹਨ ਦੀ ਵੱਡੀ ਸਮੱਸਿਆ ਨਾਲ ਜੂਝ ਰਹੇ ਸਮਰਾਲਾ ਵਾਸੀਆਂ ਨੂੰ ਸਮਰਾਲਾ ਵਿਕਾਸ ਮੰਚ ਨੇ ਆਰਜ਼ੀ ਤੌਰ 'ਤੇ ਕੁੱਝ ਰਾਹਤ ਦੇਣ ਦੀ ਕੋਸ਼ਿਸ਼ ਅਧੀਨ ਵੱਖ-ਵੱਖ ਥਾਵਾਂ 'ਤੇ ਖੜ੍ਹਾ ਗੰਦਾ ਪਾਣੀ ਟੈਂਕਾਂ 'ਚ ਭਰ ਕੇ ਸ਼ਹਿਰ ਤੋਂ ਬਾਹਰ ਸੁੱਟਣ ਦਾ ਸਮਾਜਿਕ ਕਾਰਜ ਕੀਤਾ | ਸਮਰਾਲਾ ਵਿਕਾਸ ਮੰਚ ਦੇ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਨੇ ਦੱਸਿਆ ਮੰਚ ਵੱਲੋਂ ਚੋਣਾਂ ਦੌਰਾਨ ਸ਼ਹਿਰ ਵਾਸੀਆਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਤੇ ਮੰਚ ਦੇ ਇਸ ਉੱਦਮ ਨਾਲ ਗਲ਼ੀ-ਮੁਹੱਲਿਆਂ 'ਚੋਂ ਲੋਕਾਂ ਨੂੰ ਗੰਦੇ ਪਾਣੀ ਤੋਂ ਰਾਹਤ ਮਿਲੀ ਹੈ | ਇਸ ਮੌਕੇ ਕੌਾਸਲਰ ਐਡਵੋਕੇਟ ਸੁੰਦਰ ਕਲਿਆਣ, ਕੌਾਸਲਰ ਅੰਮਿ੍ਤ ਪੁਰੀ, ਕੌਾਸਲਰ ਪ੍ਰਕਾਸ਼ ਕੌਰ, ਕੌਾਸਲਰ ਹਰਪ੍ਰੀਤ ਸਿੰਘ ਸ਼ੰਟੀ ਬੇਦੀ, ਗੁਰਮੀਤ ਕੌਰ ਮੀਤੂ, ਸ਼ੰਕਰ ਕਲਿਆਣ, ਗੁਰਮੀਤ ਸਿੰਘ ਬੇਦੀ, ਬਿੱਟੂ ਬੇਦੀ ਸਮੇਤ ਮੰਚ ਦੇ ਕਈ ਅਹੁਦੇਦਾਰ ਹਾਜ਼ਰ ਸਨ |