Sunday, April 19, 2015

ਲੁਧਿਆਣੇ ਗਰੀਬਾਂ ਲਈ 19 ਸਾਲਾਂ ਤੋਂ ਭੋਜਨ ਦੀ ਥਾਲੀ ਸੱਜਦੀ ਆ ਰਹੀ ਹੈ।

ਲੁਧਿਆਣਾ- ਲੁਧਿਆਣੇ ਦੇ ਗੁਰੂ ਅਰਜੁਨ ਦੇਵ ਨਗਰ ਇਲਾਕੇ 'ਚ ਗਰੀਬਾਂ ਲਈ 19 ਸਾਲਾਂ ਤੋਂ ਭੋਜਨ ਦੀ ਥਾਲੀ ਸੱਜਦੀ ਆ ਰਹੀ ਹੈ। ਕੁਝ ਸਾਲਾਂ ਤੱਕ ਇਸ ਲਈ ਇਕ ਰੁਪਏ ਚਾਰਜ ਲਿਆ ਜਾਂਦਾ ਸੀ ਪਰ ਹੁਣ ਇਹ ਬਿਲਕੁੱਲ ਮੁਫ਼ਤ ਹੈ। ਡਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਵੱਲੋਂ ਕਰਮਾ ਹਸਪਤਾਲ ਕੈਂਪਸ 'ਚ ਇਸ ਦੀ ਕੈਂਟੀਨ ਐਤਵਾਰ ਨੂੰ ਛੱਡ ਕੇ ਰੋਜ਼ਾਨਾ ਦੁਪਹਿਰ 12 ਤੋਂ 2 ਵਜੇ ਤੱਕ ਹਰ ਕਿਸੇ ਲਈ ਖੁੱਲ੍ਹੀ ਰਹਿੰਦੀ ਹੈ। ਇੱਥੇ ਸਾਫ-ਸਫਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ। ਖਾਣ ਲਈ ਪੁੱਜਣ ਵਾਲੇ ਲੋਕਾਂ ਨੂੰ ਪਹਿਲਾਂ ਆਪਣੇ ਨਹੁੰ ਕੱਟਣੇ ਹੁੰਦੇ ਹਨ ਫਿਰ ਚੰਗੀ ਤਰ੍ਹਾਂ ਹੱਥ ਧੋਣ ਤੋਂ ਬਾਅਦ ਉਨ੍ਹਾਂ ਨੂੰ ਹਾਈਜੀਨ ਨਾਲ ਰਿਲੇਟੇਡ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਭੋਜਨ ਅਤੇ ਫਿਰ 70 ਲੋਕ ਨਾਲ ਬੈਠ ਕੇ ਖਾਣਾ ਖਾਂਦੇ ਹਨ। ਰੋਜ਼ਾਨਾ ਹੀ ਤਕਰੀਬਨ 500 ਲੋਕ ਖਾਣਾ ਖਾਣ ਪੁੱਜਦੇ ਹਨ। 
ਦੋਰਾਹਾ ਸਥਿਤ ਹੈਵੇਨਲੀ ਪੈਲੇਸ ਦੀ ਰਸੋਈ ਤੋਂ ਰੋਜ਼ਾਨਾ ਹੀ ਭੋਜਨ ਲੁਧਿਆਣੇ ਭੇਜਿਆ ਜਾਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਭੋਜਨ ਸ਼ਹਿਰ 'ਚ ਚਾਰ