.

Sunday, April 5, 2015

ਅਹੁਦੇਦਾਰਾਂ ਦੀ ਚੋਣ ਸਬੰਧੀ ਵਿਸ਼ੇਸ਼ ਬੈਠਕ

ਮੰਡੀ ਗੋਬਿੰਦਗੜ੍ਹ, 5 ਅਪ੍ਰੈਲ (-ਸੀਨੀਅਰ ਸਿਟੀਜ਼ਨ ਐਾਡ ਪੈਨਸ਼ਨਰਜ਼ ਵੈੱਲਫੇਅਰ ਸੁਸਾਇਟੀ ਮੰਡੀ ਗੋਬਿੰਦਗੜ੍ਹ ਦੇ ਅਹੁਦੇਦਾਰਾਂ ਦੀ ਚੋਣ ਸਬੰਧੀ ਵਿਸ਼ੇਸ਼ ਬੈਠਕ ਸਥਾਨਕ ਸੀਨੀਅਰ ਸਿਟੀਜ਼ਨ ਦਫ਼ਤਰ ਵਿਚ ਸੇਵਾ-ਮੁਕਤ ਪੋਸਟ ਮਾਸਟਰ ਬੰਤ ਸਿੰਘ ਦੀ ਨਿਗਰਾਨੀ ਹੇਠ ਹੋਈ | ਜਿਸ ਦੌਰਾਨ ਸਰਵ ਸੰਮਤੀ ਨਾਲ ਜੀਤ ਸਿੰਘ ਰਾਮਗੜ੍ਹ ਨੂੰ ਦੂਸਰੀ ਵਾਰ ਸੁਸਾਇਟੀ ਦੇ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੌਾਪੀ ਗਈ | ਜਦੋਂਕਿ ਕਾਰਜਕਾਰਨੀ ਵਿਚ ਅਨਾਇਤ ਮਲਿਕ ਮੀਤ ਪ੍ਰਧਾਨ, ਸਰਵਣ ਸਿੰਘ ਜਨਰਲ ਸਕੱਤਰ, ਬੀ.ਪੀ ਸ਼ਰਮਾ ਖ਼ਜ਼ਾਨਚੀ, ਰਾਮ ਨਿਵਾਸ ਜੈਨ ਸਲਾਹਕਾਰ ਅਤੇ ਮੁਖ਼ਤਿਆਰ ਸਿੰਘ ਨੂੰ ਪੈੱ੍ਰਸ ਸਕੱਤਰ ਚੁਣਿਆ ਗਿਆ | |