.

Thursday, April 9, 2015

ਖੰਨਾ ਦੀ ਰੂਬੀਨਾ ਸ਼ਰਮਾ ਨੇ ਗੋਲਡ ਮੈਡਲ ਪ੍ਰਾਪਤ ਕਰਕੇ ਖੰਨਾ ਸ਼ਹਿਰ ਦੀ ਸ਼ਾਨ ਨੂੰ ਵਧਾਇਆ

ਖੰਨਾ, 9 ਅਪ੍ਰੈਲ
ਖੰਨਾ ਦੀ ਰੂਬੀਨਾ ਸ਼ਰਮਾ ਨੇ ਪੰਜਾਬ ਯੂਨੀਵਰਸਿਟੀ ਦੇ ਬੀ. ਪੀ. ਐੱਡ ਦੇ ਕੋਰਸ 'ਚੋਂ ਗੋਲਡ ਮੈਡਲ ਪ੍ਰਾਪਤ ਕਰਕੇ ਖੰਨਾ ਸ਼ਹਿਰ ਦੀ ਸ਼ਾਨ ਨੂੰ ਵਧਾਇਆ ਹੈ | ਉਸ ਨੂੰ ਇਹ ਗੋਲਡ ਮੈਡਲ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਦੀ ਹਾਜ਼ਰੀ 'ਚ ਵਾਇਸ ਚਾਂਸਲਰ ਵੱਲੋਂ ਦਿੱਤਾ ਗਿਆ | ਇਸ ਮੌਕੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਵੀ ਮੌਜੂਦ ਸਨ | ਉਸਦੀ ਇਸ ਪ੍ਰਾਪਤੀ 'ਤੇ ਰੂਬੀਨਾ ਦੇ ਮਾਤਾ ਅੰਜੂ ਸ਼ਰਮਾ ਅਤੇ ਪਿਤਾ ਰਾਜੇਸ਼ ਸ਼ਰਮਾ, ਨਿਵਾਸੀ ਨਰੋਤਮ ਨਗਰ, ਐਕਸਟੈਂਸ਼ਨ ਨੂੰ ਰਿਸ਼ਤੇਦਾਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ |