Wednesday, January 1, 2020

ਬੀਡੀਪੀਓ ਖੰਨਾ ਵਿਖੇ

ਬੀਡੀਪੀਓ ਖੰਨਾ ਵਿਖੇ
ਨਵੇਂ ਸਾਲ ਦੀ ਸ਼ੁਰੂਆਤ ਵਹਿਗੁਰੂ ਦਾ ਓਟ ਆਸਰਾ ਲੈ ਕੇ ਕੀਤੀ ਗਈ। ਨਵੇਂ ਵਰੇਂ ਨੂੰ ਸਮਰਪਿਤ ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਰੋਹਣੋਂ ਤੇ ਸਮੂਹ ਸਟਾਫ਼ ਵਲੋਂ ਦਫ਼ਤਰ ਵਿਖੇ ਸ੍ਰੀ ਸ਼ੁਖਮਨੀ ਸਾਹਿਬ ਜੀ ਪਾਠ ਕਰਵਾਏ ਗਏ। ਸਮਾਗਮ 'ਚ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਐੱਸਡੀਐੱਸ ਸੰਦੀਪ ਸਿੰਘ ਤੇ ਬੀਡੀਪੀਓ ਮੋਹਿਤ ਕਲਿਆਣ ਨੇ ਵੀ ਸਮੂਲੀਅਤ ਕੀਤੀ। ਕੋਟਲੀ ਨੇ ਕਿਹਾ ਕਿ ਦਫ਼ਤਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓੁਟ ਆਸ਼ਰਾ ਲੈ ਕੇ ਨਵੇਂ ਸਾਲ ਦੀ ਸੁਰੂਆਤ ਕਰ ਹਾਂ। ਸਾਨੂੰ ਪ੍ਰਮਾਤਮਾ ਇਸੇ ਤਰ੍ਹਾਂ ਹਲਕਾ ਖੰਨਾ ਦੇ ਲੋਕਾਂ ਦੀ ਸੇਵਾ ਇਮਾਨਦਾਰੀ ਨਾਲ ਕਰਵਾਉਂਦਾ ਰਹੇ। ਚੇਅਰਮੈਨ ਸਤਨਾਮ ਸਿੰਘ ਨੇ ਕਿਹਾ ਕਿ ਇਲਾਕੇ ਦੇ ਪਿੰਡਾਂ ਦੀ ਉਨ੍ਹਾਂ ਨੂੰ ਬਤੌਰ ਚੇਅਰਮੈਨ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਲਈ ਸਮੂਹ ਸਟਾਫ਼ ਵੱਲੋਂ ਪਰਮਾਤਮਾ ਦਾ ਓਟ ਆਸਰਾ ਲੈਣ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ। ਚੇਅਰਮੈਨ ਸਤਨਾਮ ਸਿੰਘ ਦੀ ਅਗਵਾਈ 'ਚ ਸਮੂਹ ਸਟਾਫ਼ ਵੱਲੋਂ ਵਿਧਾਇਕ ਕੋਟਲੀ , ਐੱਸਡੀਐੱਮ ਸੰਦੀਪ ਸਿੰਘ, ਸੀਡੀਪੀਓ ਸਰਬਜੀਤ ਕੌਰ ਤੇ ਹੋਰ ਅਧਿਕਾਰੀਆਂ ਦਾ ਸਿਰਪਾਓ ਪਾ ਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੀਡੀਪੀਓ ਸਰਬਜੀਤ ਕੌਰ, ਚੇਅਰਮੈਨ ਜ਼ਿਲਾ੍ਹ ਪ੍ਰੀਸ਼ਦ  ਯਾਦਵਿੰਦਰ ਸਿੰਘ ਜੰਡਾਲੀ, ਵਕੀਲ ਭਲਿੰਦਰ ਸਿੰਘ ਭੰਡਾਲ, ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਅਮਿਤ ਤਿਵਾੜੀ, ਬਲਾਕ ਕਾਂਗਰਸ ਪ੍ਰਧਾਨ ਜਤਿੰਦਰ ਪਾਠਕ, ਬਲਾਕ ਦਿਹਾਤੀ ਪ੍ਰਧਾਨ ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ, ਸਰਪੰਚ ਗੁਰਦੀਪ ਸਿੰਘ ਰਸੂਲੜਾ, ਸਰਪੰਚ ਡਾ. ਗੁਰਮੁੱਖ ਸਿੰਘ ਚਾਹਲ, ਮੀਤ ਚੇਅਰਪਰਸਨ ਮਨਜੀਤ ਕੌਰ ਮਾਣਕਮਾਜਰਾ, ਹਰਵਿੰਦਰ ਸਿੰਘ ਸਾਬਕਾ ਸਰਪੰਚ ਮੋਹਨਪੁਰ, ਦਰਸ਼ਨ ਸਿੰਘ ਗਿੱਲ, ਭਾਨ ਸਿੰਘ ਤੁਰਮਰੀ, ਅਵਤਾਰ ਸਿੰਘ ਹੈਪੀ ਅਲੋੜ, ਮਨਪ੍ਰੀਤ ਸਿੰਘ ਸਰਪੰਚ ਅਲੀਪੁਰ, ਬਲਜਿੰਦਰ ਸਿੰਘ ਮਾਣਕਮਾਜਰਾ, ਬੀਰ ਸਿੰਘ ਸਰਪੰਚ ਇਕੋਲਾਹੀ, ਜਸਵੀਰ ਸਿੰਘ ਪੰਚ ਰੋਹਣੋਂ ਹਾਜ਼ਰ ਸਨ।