.

Sunday, May 10, 2015

ਵਿਸ਼ਾਲ ਖੂਨਦਾਨ ਕੈਂਪ ਲਾਇਆ

ਖੰਨਾ, 10 ਮਈ -ਭਗਤ ਪੂਰਨ ਸਿੰਘ ਦੇ ਜਨਮ ਦਿਨ ਤੇ ਅੰਤਰਰਾਸ਼ਟਰੀ ਮਦਰਜ਼ ਡੇ ਨੂੰ ਸਪਰਪਿਤ ਭਗਤ ਪੂਰਨ ਸਿੰਘ ਸੋਸ਼ਲ ਵੈਲਫੇਅਰ ਸੁਸਾਇਟੀ ਤੇ ਰੇਡੀਓ ਦਿਲ ਆਪਣਾ ਪੰਜਾਬੀ ਨੇ ਇੰਡੀਅਨ ਐਮਰਜੈਂਸੀ ਡੋਨਰਜ਼ ਨਾਲ ਮਿਲ ਕੇ ਵਿਸ਼ਾਲ ਖੂਨਦਾਨ ਕੈਂਪ ਲਾਇਆ | ਕੈਂਪ 'ਚ 83 ਦਾਨੀਆਂ ਵਲੋਂ ਖ਼ੂਨਦਾਨ ਕੀਤਾ ਗਿਆ | ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਦੇ ਰੂਪ 'ਚ ਪਹੁੰਚੇ ਅੰਤਰਰਾਸ਼ਟਰੀ ਪਹਿਲਵਾਨ ਮੁਕੇਸ਼ ਕੁਮਾਰ ਡੀ. ਐਸ. ਪੀ. ਹੈਡੱਕਵਾਟਰ ਖੰਨਾ ਨੇ ਕੀਤਾ | ਸੁਸਾਇਟੀ ਪ੍ਰਧਾਨ ਹਰਦੀਪ ਸਿੰਘ ਬੈਨੀਪਾਲ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਪਿਛਲੇ ਦੋ ਸਾਲਾਂ ਸਮਾਜ ਭਲਾਈ ਦੇ ਕੰਮਾਂ ਵਿਚ ਲੱਗੀ ਹੋਈ ਹੈ | ਇਸ ਮੌਕੇ ਐਸ. ਜੀ. ਪੀ. ਸੀ. ਮੈਂਬਰ ਦਵਿੰਦਰ ਸਿੰਘ ਖੱਟੜਾ, ਬੈਂਕ ਮੈਨੇਜਰ, ਸ਼ਮਸ਼ੇਰ ਸਿੰਘ ਘੁੰਮਣ, ਸੁਸਾਇਟੀ ਪ੍ਰਧਾਨ ਹਰਦੀਪ ਸਿੰਘ ਬੈਨੀਪਾਲ, ਸਰਪ੍ਰਸਤ ਬਾਬੂ ਕੌਰ ਚੰਦ, ਕੇਸਰ ਸਿੰਘ ਸਰਾਏ, ਹਰਬੰਸ ਸਿੰਘ ਸਾਹਨੇਵਾਲ, ਪੁਸ਼ਕਰ ਰਾਜ, ਸ਼ੀਤਲ ਸਿੰਘ, ਅਵਤਾਰ ਸਿੰਘ, ਰਾਜ ਸਾਹਨੇਵਾਲੀਆ, ਰਵਿੰਦਰ ਸਿੰਘ ਢਿੱਲੋਂ, ਸ਼ਿਵ ਕੁਮਾਰ ਸ਼ਿਵਲੀ, ਰਵੀ ਵਰਮਾ, ਕਮਲਜੀਤ ਸਿੰਘ, ਰਵਿੰਦਰ ਕੁਮਾਰ ਬਬਲੀ, ਸ਼ਿੰਗਾਰਾ ਸਿੰਘ ਸਲਾਣਾ, ਗੁਰਸ਼ਰਨਜੀਤ ਸਿੰਘ ਮੱਲ੍ਹੀ, ਗੁਰਜੰਟ ਸਿੰਘ ਭਰੌਲਾ, ਕਿਰਨ ਕੁਮਾਰ, ਅਵਤਾਰ ਸਿੰਘ, ਰੰਧੀਰ ਸਿੰਘ ਪੋਲੋਮਾਜਰਾ, ਜਗਮੀਤ ਸਿੰਘ ਸੰਧੂ ਆਦਿ ਹਾਜ਼ਰ ਸਨ |