Thursday, May 7, 2015

ਥਾਈਲੈਂਡ ਦੇ ਅਧਿਆਪਕਾਂ ਦੇ ਵਫ਼ਦ ਵੱਲੋਂ ਪਲੈਨਿਟ ਈ ਸਕੂਲ ਦਾ ਦੌਰਾ



ਖੰਨਾ 7 ਮਈ - -ਥਾਈਲੈਂਡ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿਚ ਮੁਹਾਰਤ ਦੇਣ ਅਤੇ ਸਿੱਖਿਆ ਦਾ ਅਦਾਨ-ਪ੍ਰਦਾਨ ਕਰਨ ਦੇ ਮਨੋਰਥ ਪੰਜਾਬ ਵਿਚ ਗਰੇ ਮੈਟਰ ਅਤੇ ਪਲੈਨਿਟ ਈ ਸਕੂਲ ਦਾ ਦੌਰਾ ਕੀਤਾ ਗਿਆ। ਥਾਈ ਅਧਿਆਪਕਾਂ ਵੱਲੋਂ ਪਹਿਲਾ ਗਰੇ ਮੈਟਰ ਚੰਡੀਗੜ• ਅਤੇ ਖੰਨਾ ਵਿਖੇ ਪੰਜਾਬ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸਿੱਖਿਆਂ ਸਬੰਧੀ ਵਿਚਾਰ-ਵਿਟਾਦਰਾਂ ਕੀਤਾ ਗਿਆ ਅਤੇ ਵੀਰਵਾਰ ਨੂੰ ਪਲੈਟਿਨ-ਈ ਸਕੂਲ ਖੰਨਾ ਵਿਖੇ ਦੋ ਦਿਨਾਂ ਅਧਿਆਪਕ ਸਿਖਲਾਈ ਵਰਕਸਾਪ ਲਗਾਈ ਗਈ। ਜਿਕਰਯੋਗ ਹੈ ਕਿ ਏਸ਼ੀਅਨ ਇਕਨੋਮਿਕ ਕੰਮਿਊਨਿਟੀ ਵੱਲੋਂ 11 ਦੇਸ਼ਾਂ ਵਿਚ ਇੰਗਲਿੰਸ਼ ਇੰਮਪਰੂਵਮੈਂਟ ਪ੍ਰੋਗਰਾਮ ਤਹਿਤ ਥਾਈਲੈਂਡ ਦੇ 10 ਅਧਿਆਪਕਾਂ ਦੇ ਵਫ਼ਦ ਵੱਲੋਂ ਗਰੁੱਪ ਲੀਡਰ ਪਾਨੀਦਾ ਟਾਕਸਿਨਾਪੀਮੋਕ ਦੀ ਅਗਵਾਈ ਵਿਚ ਪੰਜਾਬ, ਭਾਰਤ ਦਾ ਦੌਰਾ ਕੀਤਾ ਗਿਆ ਹੈ। ਥਾਈ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਅੰਗਰੇਜੀ, ਸਾਇੰਸ, ਗਣਿਤ, ਸੋਸਲ ਸਟੱਡੀ ਆਦਿ ਵਿਸ਼ਿਆਂ ਦੇ ਪਾਠ ਵੀ ਪੜਾਏ ਗਏ। ਵਿਦਿਆਰਥੀਆਂ ਨੇ ਥਾਈ ਅਧਿਆਪਕਾਂ ਤੋਂ ਬੜੇ ਉਤਸ਼ਾਹ ਅਤੇ ਉਤਸੁਕਤਾ ਨਾਲ ਵੱਖ-ਵੱਖ ਵਿਸ਼ਿਆਂ ਦੀ ਪੜਾਈ ਕੀਤੀ। ਵਿਦਿਆਰਥੀਆਂ ਨੂੰ ਥਾਈਲੈਂਡ ਦਾ ਡਾਂਸ ਵੀ ਸਿਖਾਇਆ ਗਿਆ। ਬੱਚਿਆਂ ਵੱਲੋਂ ਆਏ ਮਹਿਮਾਨਾਂ ਦਾ ਗਿੱਧਾ, ਭੰਗੜਾ, ਡਾਂਸ ਅਤੇ ਹੋਰ ਭਾਰਤੀ ਸੱਭਿਆਚਾਰ ਵੰਨਗੀਆਂ ਨਾਲ ਭਰਪੂਰ ਮਨੋਰੰਜਨ ਵੀ ਕੀਤਾ। ਥਾਈ ਅਧਿਆਪਕਾਂ ਦੇ ਵਫ਼ਦ ਵਿਚ ਥਾਨਆਸਿਰੀ, ਪੋਰਾਮਾਪੋਰਨ, ਅਨੁਛਿੰਦਾ, ਖਾਨੀਥਾ, ਮਾਲੀਵਾਨ ਪਰੋਮਥਾ, ਮਾਨਚਾਰੀ, ਜੀਰਾਨਟ, ਅਨਚਾਲੀ, ਸਿਰੀਪਾਮ ਅਤੇ ਸਕੂਲ ਦੇ ਅੰਤਰਰਾਸ਼ਟਰੀ ਮੈਨੇਂਜਰ ਰਿਤੇਸ਼ ਆਦਿ ਹਾਜਰ ਸਨ।