.

Tuesday, May 5, 2015

ਆਮ ਆਦਮੀ ਪਾਰਟੀ ਨੇ ਸਥਾਨਕ ਗੁਰੂ ਅਮਰਦਾਸ ਮਾਰਕੀਟ ਵਿਖੇ ਮੋਮਬੱਤੀ ਮਾਰਚ ਕੱਢਿਆ

ਖੰਨਾ, 4 ਮਈ )ਪੰਜਾਬ ਵਿਚ ਔਰਤਾਂ 'ਤੇ ਵੱਧ ਰਹੇ ਜ਼ੁਲਮਾਂ ਖਿਲਾਫ਼ ਆਮ ਆਦਮੀ ਪਾਰਟੀ ਨੇ  ਪਾਰਟੀ ਦੇ ਖੰਨਾ ਦੇ ਕਨਵੀਨਰ ਮਲਕੀਤ ਸਿੰਘ ਮੀਤਾ ਦੀ ਅਗਵਾਈ ਹੇਠ ਸਥਾਨਕ ਗੁਰੂ ਅਮਰਦਾਸ ਮਾਰਕੀਟ ਵਿਖੇ ਮੋਮਬੱਤੀ ਮਾਰਚ ਕੱਢਿਆ | ਮੀਤਾ ਨੇ ਕਿਹਾ ਕਿ ਚਾਹੇ ਕਾਂਗਰਸ ਦਾ ਰਾਜ ਹੋਵੇ ਜਾਂ ਅਕਾਲੀ-ਭਾਜਪਾ ਦਾ ਤਿੰਨੋਂ ਪਾਰਟੀਆਂ ਪੰਜਾਬ ਵਿਚ ਕਾਨੂੰਨ ਵਿਵਸਥਾ ਸਥਾਪਤ ਨਹੀਂ ਕਰ ਸਕੀਆਂ | ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡ ਰਹੀਆਂ ਹਨ | ਕੋਈ ਇਸ ਵੱਲ ਗੌਰ ਨਹੀਂ ਕਰ ਰਿਹਾ ਹੈ | ਸਿਆਸੀ ਆਗੂਆਂ ਦੀ ਵਜ੍ਹਾ ਨਾਲ ਪੁਲਿਸ ਵੀ ਆਪਣੇ ਫਰਜ਼ 'ਤੇ ਕਾਇਮ ਨਹੀਂ ਖੜ੍ਹੀ ਹੈ | ਇਹੀ ਕਾਰਨ ਹੀ ਕੁਝ ਹੀ ਦਿਨਾਂ ਵਿਚ ਕਈ ਵੱਡੇ ਮਾਮਲੇ ਸਾਹਮਣੇ ਆਏ | ਇਸ ਮੌਕੇ 'ਤੇ ਧਰਮ ਸਿੰਘ ਸੰਦੀਪ, ਦਵਿੰਦਰ ਸਿੰਘ ਸਲੈਚ, ਭਾਗ ਸਿੰਘ, ਪੂਰਨ ਚੰਦ, ਵਰਿੰਦਰ ਸੋਨੀ, ਨਿਰਮਲ ਸਿੰਘ, ਰਾਮ ਸਿੰਘ ਹੋਲ, ਮਨਮੀਤ ਸਿੰਘ, ਨਿੱਕਾ ਸਿੰਘ ਢਿੱਲੋਂ, ਅਮਰਦੀਪ ਸਿੰਘ, ਤਿਰਲੋਚਨ ਸਿੰਘ ਹੈਪੀ, ਸ਼ਮਸ਼ੇਰ ਸਿੰਘ ਘੁੰਮਣ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ |